ਪੰਨਾ:ਨਵੀਨ ਦੁਨੀਆ.pdf/94

ਇਹ ਸਫ਼ਾ ਪ੍ਰਮਾਣਿਤ ਹੈ

ਦੀ ਗੰਭੀਰਤਾ ਜਾਚਦਿਆਂ ਬੋਲ ਪਈ। ਉਸ ਨੂੰ ਜਿਵੇਂ ਕਿਸੇ ਮਿਹਰਵਾਨ ਨਜ਼ਰ ਨੇ ਠੰਢਿਆਂ ਕਰ ਦਿਤਾ ਸੀ।

'ਜੇ ਮੈਨੂੰ ਵੀ ਆਪਣੇ ਦਰਦ ਦਾ ਪਾਤ੍ਰ ਬਣਾ ਲਵੋ ... ...।'

'ਉਫ ... ... ਤੁਸਾਂ ਇਹ ਕੀ ਕਿਹਾ ਜੇ ... ... ਮੇਰੇ ਦਰਦ ਦਾ ਪਾਤ੍ਰ ... ...ਕਿਸੇ ਬੇ-ਕਸੂਰ ਨੂੰ ਮੈਂ ਮੌਤ-ਨੁਮਾ ਸਜ਼ਾ ਕਿੰਜ ਦੇ ਦੇਵਾਂ। ਮੈਂ ਕਸੂਰਵਾਰ ਹਾਂ, ਕਿਸੇ ਦੀ ਕਾਤਲ ਹਾਂ, ਇਸੇ ਸਜਾ ਦੀ ਹਕਦਾਰ ਹਾਂ ਕਿ ਸਦਾ ਬੇ-ਚੈਨ ਰਹਾਂ ... ...।'

'ਖੂਨੀ? ਤੁਸੀਂ ਖੂਨ ਹੋ?... ... ... ... ... ਸਰਵਣ ਹੈਰਾਨ ਸੀ।

'ਹਾਂ ... ... ਇਕ ਮਾਸੂਮ ਦੀ।' ਉਹ ਰੋ ਪਈ।

'ਚਾਹੇ ਤੁਸੀਂ ਕੁਝ ਵੀ ਹੋ ਪਰ ਹੋ ਤਾਂ ਆਖਰ ਇਕ ਦਰਦ।

‘ਤੁਸੀਂ ਐਨੀ ਜ਼ਿੱਦ ਕਿਉਂ ਕਰਦੇ ਹੋ।

‘ਮੈਨੂੰ ਇਸ ਗਲ ਦੀ ਸ਼ਰਮ ਹੈ, ਪਰ ਮੈਂ ਆਪਣੀ ਆਦਤ ਤੋਂ ਮਜਬੂਰ ਹਾਂ।' ਸਰਵਣ ਬੜੀ ਧੀਰਜ ਨਾਲ ਬੋਲ ਰਿਹਾ ਸੀ। ‘ਤੁਸੀਂ ਖੂਨੀ ਹੋ, ਮੈਂ ਵੀ ਇਕ ਖੂਨੀ ਹਾਂ। ਮੈਂ ਉਸ ਮਾਸੂਮ ਦੀਆਂ ਸਧਰਾਂ ਨਾਲ ਖੇਡਿਆ ਹਾਂ ਜਿਸ ਨੇ ਮੈਨੂੰ ਪਾਗਲ ਕਰ ਛਡਿਆ ਏ।'

‘ਤਾਂ ਕੀ ਸਚਮੁਚ ਅਸੀਂ ਇਕ ਹੀ ਰਾਹ ਦੇ ਰਾਹੀ ਹਾਂ? ਕੀ ਪ੍ਰਮਾਤਮਾ ਨੇ ਸਾਡੇ ਕਦਮਾਂ ਹੇਠ ਇਕੋ ਰਸਤਾ ਬਣਾ ਛਡਿਆ ਏ?

'ਹਾਂ... ... ਅਸੀਂ ... ... ਸਾਂਝੇ ਹਾਂ। ਸਾਡੀ ਦੁਨੀਆਂ ਸਾਂਝੀ ਏ ... ... ਤੁਸੀਂ ਦੱਸੋ... ... ਤੁਸਾਂ ਕਿਸ ਦਾ ਅਤੇ ਕਿਵੇਂ ਖੂਨ ਕੀਤਾ?'

-੯੩-