ਪੰਨਾ:ਨਵੀਨ ਦੁਨੀਆ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਂਝੀ ਦੁਨੀਆਂ

ਉਸ ਦੇ ਮੋਢੇ ਤੇ ਕਹੀ ਸੀ। ਰਾਤ ਦੀ ਕਾਲਖ ਵਿਚ ਉਹ ਭਜਾ ਜਾ ਰਿਹਾ ਸੀ।ਉਸ ਦੀ ਮਾਂ ਦੀਆਂ_ਚੀਕਾਂ ਉਸ ਦੇ ਕੰਨਾਂ ਦੇ ਪਰਦਿਆ ਨਾਲ ਟਕਰਾ ਰਹੀਆਂ ਸਨ। ਉਸ ਦੇ ਕਦਮਾਂ ਵਿਚ ਬਿਜਲੀ ਵਰਗੀ ਤੇਜ਼ੀ ਸੀ।


'ਮੈਂ' ਵਾਪਸ ਨਹੀਂ ਮੁੜਾਂਗਾ ... ... ਮਾਂ ... ...।'

'ਸਰਵਣ... ...ਸਰਵ... ...ਣ ਵਾਪਸ ਆ ਜਾ ... ...ਨਾ ਬੱਚਾ... ... ਆ... ...ਵਾਪਸ... ...ਹਾਏ... ...ਤੈਨੂੰ ਪੁਲਸ ਫੜ ਲਏਗੀ ਮੈਂ ... ...ਮੈਂ... ...ਕੀ ਕਰਾਂਗੀ... ... ਸਾਨੀ... ... ...।'


'ਮਾਂ! ਤੇਰਾ ਸਾਨੀ ਵਾਪਸ ਨਹੀਂ ਪਰਤੇਗਾਂ ... ... ਅਜ ਉਸ ਨਵਾਬਜ਼ਾਦੇ ਦੇ ਬੰਗਲੇ ਦਿਆਂ ਨੀਹਾਂ ਪੁਟ ਕੇ ਵਾਪਸ ਪਰਤਾਂਗਾ। ਮੈਂ ਹੋਰ ਸਹਾਰ ਨਹੀਂ ਸਕਦਾ।' ਤੇ ਉਹ ਹੋਰ ਜ਼ੋਰ ਦੀ ਭਜਿਆ। ਉਸ ਦੇ ਚਿਹਰੇ ਤੇ ਜੱਲਾਲ ਸੀ। ਕੋਈ ਅਨੋਖੀ ਝਮਕ ਸੀ। ਉਸ ਦੇ ਸੀਨੇ ਦੀ ਸੁੰਦਰਤਾ ਸਾਰੀ ਇਕਠੀ ਹੋਕੇ ਉਸ ਦੇ ਚਿਹਰੇ ਤੇ ਆ ਚਮਕੀ।

-੮੭-