ਪੰਨਾ:ਨਵੀਨ ਦੁਨੀਆ.pdf/70

ਇਹ ਸਫ਼ਾ ਪ੍ਰਮਾਣਿਤ ਹੈ

ਸਿਰ ਤੇ ਭਾਵੇਂ ਚੁੰਨੀ ਸੀ ਪਰ ਜਾਪਦਾ ਸੀ ਜਿਵੇਂ ਇਸ ਮੁਟਿਆਰ ਨੇ ਕੇਸਾਂ ਨੂੰ ਕਦੀ ਸਾਫ ਨਹੀਂ ਕੀਤਾ। ਕਾਲੀਆਂ ਲਿਟਾਂ ਗਲ ਵਿਚ ਪਲਮ ਰਹੀਆਂ ਸਨ। ਕਪੜੇ ਮੈਲੇ ਜਿਹੇ ਸਨ ਪਰ ਮੁਟਿਆਰ ਦੇ ਚਿਹਰੇ ਤੇ ਅਣਮਾਣੀ ਸੁੰਦਰਤਾ ਡਲ੍ਹਕਾਂ ਮਾਰ ਰਹੀ ਸੀ। ਪ੍ਰੀਤ ਦੇ ਅੰਦਰ ਕੋਈ ਧੂਹ ਜੇਹੀ ਪਈ। ਉਹ ਆਪ ਮੁਹਾਰੇ ਇਸ ਮਕਾਨ ਵਲ ਤੁਰ ਪਈ। ਮੁਟਿਆਰ ਦੀਆਂ ਸੱਜਲ ਅਖਾਂ ਉਤਾਹ ਉਠੀਆਂ। ਇਸ ਤੋਂ ਪਹਿਲਾਂ ਕਿ ਪ੍ਰੀਤ ਉਸ ਤੇ ਕੋਈ ਪ੍ਰਸ਼ਨ ਕਰਦੀ ਉਹ ਸ਼ੀਹਣੀ ਵਾਂਗ ਗਰਜੀ।

‘ਰੰਡੀਏ ਰਹਿਣੀਏਂ! ਏਥੇ ਕੀ ਲੈਣ ਆਈ ਏਂ। ਕੁਲੱਛਣੀਏਂ ਨਿਕਲ ਜਾ ਸਾਡੇ ਪਿੰਡੋਂ, ਕਿਸੇ ਹੋਰ ਦਾ ਸੁਹਾਗ ਵੀ ਲੁਟੇਂਗੀ ਕਮਜਾਤੇ! ਕਮੀਣੀ! ਹੈਂਸਿਆਰੀ ... ... ...।'

ਪ੍ਰੀਤ ਨੇ ਸੀਨੇ ਤੇ ਪੱਥਰ ਰਖ ਕੇ ਇਹ ਸਭ ਕੁਝ ਸੁਣ ਲਿਆ। ਪਹਿਲਾਂ ਉਸ ਦਾ ਜੀਅ ਕੀਤਾ ਕਿ ਚੁਪ ਕਰਕੇ ਅਗੇ ਚਲ ਪਏ ਪਰ ਪਤਾ ਨਹੀਂ ਕਿਉਂ ਉਹ ਬਦੋਬਦੀ ਉਸ ਮੁਟਿਆਰ ਵਲ ਵਧਦੀ ਜਾ ਰਹੀ ਸੀ।

‘ਤੂੰ ਏਨੀ ਦੁਖੀ ਏਂ? ਭੈਣ!... ... ... ਮੈਂ ਤਾਂ ਤੇਰਾ ਦਰਦ ਵੰਡਾਣ ਆਈ ਆਂ ... ... ... ।' ਪ੍ਰੀਤ ਨੇ ਨਿਮਰਤਾ ਧਾਰਨ ਕਰਦਿਆਂ ਬੜੇ ਮਿਠੇ ਲਹਿਜੇ ਵਿਚ ਕਿਹਾ। 'ਮੈਂ ਤੇਰਾ ਸੁਹਾਗ ਕਦ ਲੁਟਿਆ ਏ? ਮੈਂ ਤਾਂ ਤੇਰੇ ਗਰਾਂ ਵਿਚ ਮਹਿਮਾਨ ਆਈ ਹਾਂ, ਬੜੀ ਦੂਰੋਂ ... ... ...।'

'ਬੜੀ ਦੂਰੋਂ?’

‘ਹਾਂ।'

‘ਪਰ ਉਹ ਡੌਣ ਵੀ ਤਾਂ ਦੂਰ ਹੀ ਬੈਠੀ ਏ ਜਿਸ ... ... ...।'

‘ਤੂੰ ਕਿਸ ਦੀ ਗਲ ਕਰਦੀ ਏਂ? ਕੌਣ ਏ ਉਹ? ਕੀ ਕੀਤਾ ਏ ਉਸ?'

‘ਉਹ ਲੋਕਾਂ ਦੇ ਖਸਮ ਖਾਣ ਵਾਲੀ ਡੈਣ। ... ... ... ਲੋਕ

-੬੯-