ਪੰਨਾ:ਨਵੀਨ ਦੁਨੀਆ.pdf/65

ਇਹ ਸਫ਼ਾ ਪ੍ਰਮਾਣਿਤ ਹੈ

'ਕਿਉਂ?'

"ਕਿਉਂ? ਮੈਨੂੰ ਕਿਉਂ ਪੁਛਦੇ ਹੋ? ਕੀ ਤੁਹਾਨੂੰ ਆਪ ਨੂੰ ਨਹੀਂ ਪਤਾ ਕਿ ਤੁਸੀਂ ਕਿਸ ਖਾਨਦਾਨ ਦੇ ਹੋ? ਤੁਸੀਂ ਕੀ ਹੋ? ਕੀ ਤੁਸੀਂ ਨਹੀਂ ਜਾਣਦੇ ਕਿ ਕਿਸੇ ਚੰਗੇ ਘਰ ਦੀ ਲੜਕੀ ਦਾ ਸਾਊ ਪੁਣਾ ਗੁਮ ਹੋ ਜਾਂਦਾ ਏ?'

‘ਮੈਂ ਜਾਣਦੀ ਹਾਂ ਵੀਰ! ਸਭ ਕੁਝ ਸਮਝਦਾ ਹਾਂ। ਮੈਂ ਕਿਸੇ ਆਸ਼ੇ ਨੂੰ ਮੁਖ ਰਖ ਕੇ ਇਥੇ ਆਈ ਹਾਂ।

‘ਤੁਹਾਡਾ ਆਸ਼ਾ ਰਬ ਜਾਣੇ ਕੀ ਹੋਵੇਗਾ ਜਿਹੜਾ ਇਸ ਬਦਬੂ ਵਿਚ ਸਫਲ ਹੋ ਸਕੇਗਾ।'

‘ਹਾਂ, ਤੁਸੀਂ ਜਾਪਦਾ ਏ ਮੇਰੀ ਅਸਲੀਅਤ ਨੂੰ ਸਮਝਣ ਦੇ ਚਾਹਵਾਨ ਹੋ।'

‘ਹਾਂ ... ... ...।’

‘ਮੈਂ ਉਸ ਬੇਵਫਾ ਤੋਂ ਬਦਲਾ ਲੈਣ ਲਈ ਏਥੇ ਆਈ ਹਾਂ ਜਿਸ ਨੇ ਮੈਨੂੰ ਆਪਣੇ ਪਿਆਰ ਨਾਲੋਂ ਮਖਣ ਵਿਚੋਂ ਵਾਲ ਵਾਂਗ ਬਾਹਰ ਕੱਢ ਮਾਰਿਆ ਏ।'

‘ਤਾਂ ਕੀ ਇਸ ਤਰਾਂ ਕਰਨ ਨਾਲ ਤੁਸੀਂ ਬਦਲਾ ਲੈ ਲਵੋਗੇ।'

‘ਕਿਉਂ ਨਹੀਂ... ... ...?'

‘ਅਗਰ ਤੁਸੀਂ ਇਹ ਪੇਸ਼ਾ ਛਡ ਕੇ ਗਲ ਮੇਰੇ ਤੇ ਛਡ ਦੇਵੋ ਤਾਂ ਮੈਂ ਯਕੀਨ ਦੁਆਂਦਾ ਹਾਂ ਕਿ ਤੁਹਾਡੀ ਆਸ ਪੂਰੀ ਕਰ ਦਿਆਂਗਾ।'

‘ਸੱਚ?’

‘ਹਾਂ।'

‘ਮੇਰੇ ਚੰਗੇ ਵੀਰ! ਮੈਨੂੰ ਤੁਹਾਡੀ ਸ਼ਰਤ ਮਨਜ਼ੂਰ ਏ।'

ਪ੍ਰੀਤ ਦਾ ਸਿਰ ਝੁਕ ਗਿਆ ਸਤਿਕਾਰ ਨਾਲ, ਪਿਆਰ ਨਾਲ ਤੇ ਖੁਸ਼ੀ ਨਾਲ। ਉਸ ਦੇ ਅੰਦਰ ਬਲਦੀ ਈਰਖਾ ਦੀ

-੬੪-