ਪੰਨਾ:ਨਵੀਨ ਦੁਨੀਆ.pdf/53

ਇਹ ਸਫ਼ਾ ਪ੍ਰਮਾਣਿਤ ਹੈ

ਹਨੇਰੇ ਵਿਚ ਦਿਓਆਂ ਵਾਂਗ ਖਲੋਤੇ ਪ੍ਰਤੀਤ ਹੁੰਦੇ ਸਨ। ਕਿਸੇ ਕਿਸੇ ਵੇਲੇ ਆਕਾਸ਼ ਤੋਂ ਸਿਤਾਰਾ ਟੁਟਦਾ ਤੇ ਵੇਖਦੇ ੨ ਹੀ ਅਲੋਪ ਹੋ ਜਾਂਦਾ। ਗੱਡੀ ਆਪਣਾ ਲੰਮਾ ਸਫਰ ਖਤਮ ਕਰਦੀ ਬੜੀ ਤੇਜ਼ੀ ਨਾਲ ਜਾ ਰਹੀ ਸੀ।

‘ਤੁਸੀਂ ਕਿਥੇ ਜਾ ਰਹੇ ਹੋ?'

‘ਜੀ ... ... ...ਜੀ... ... ...ਜਿਥੇ ਹਰ ਕਿਸੇ ਨੂੰ ਜਾਣਾ ਪੈਂਦਾ ਹੈ।'

‘ਤੁਹਾਡਾ ਸਾਮਾਨ?’

‘ਜੀ ਕੋਈ ਨਹੀਂ।’

‘ਬੜੇ ਮਜ਼ਾਕੀਏ ਮਲੂੰਮ ਹੁੰਦੇ ਹੋ?'

‘ਜੀ ਹਾਂ, ਗਰੀਬ ਜੁ ਹੋਏ, ਗਰੀਬਾਂ ਦੀ ਹਰ ਗਲ ਨੂੰ ਮਜ਼ਾਕ ਹੀ ਸਮਝਿਆਂ ਜਾਂਦਾ ਹੈ।'

‘ਜੇ ਤੁਸੀਂ ਗਰੀਬ ਹੋ ਤਾਂ ਸੈਕਿੰਡ ਕਲਾਸ ਵਿਚ ... ...?'

‘ਕੋਈ ਹੈਰਾਨੀ ਵਾਲੀ ਗਲ ਨਹੀਂ।’

‘ਕੀ ਮਤਲਬ?'

‘ਮਤਲਬ ਸਾਫ ਹੈ, ਵਿਦਾਊਟ ਟਿਕਟ।’

‘ਵਿਦਾਊਟ ਟਿਕਟ?'

’ਜੀ ਹਾਂ।'

‘ਪਰ ਕਿਉਂ?'

'ਕੀ ਕਿਸੇ ਗਰੀਬ ਨੂੰ ਸੈਂਕਿੰਡ ਕਲਾਸ ਵਿਚ ਬੈਠਣ ਦੀ ਵੀ ਇਜਾਜ਼ਤ ਨਹੀਂ? ਕੀ ਕਿਸੇ ਗਰੀਬ ਨੂੰ ਆਪਣੀ ਆਖਰੀ

-੫੨-