ਪੰਨਾ:ਨਵੀਨ ਦੁਨੀਆ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤਲਾਸ਼

‘ਜੇ ਬੁਰਾ ਨਾ ਮਨਾਉ ਤਾਂ ਇਹ ਬੰਗ ਉਪਰ ਫਟੇ ਤੇ ਰਖ ਦੇਵਾਂ?'

‘ਪਰ ਕਿਉਂ'

ਮੈਨੂੰ ਬਹੁਤ ਥਕਾਵਟ ਮਹਿਸੂਸ ਹੋ ਰਹੀ ਹੈ, ਮੈਂ ਜ਼ਰਾ ਲੇਟਨਾ ਚਾਹੂੰਦਾ ਹਾਂ।'

‘ਸਰਦੀ ਕਾਫੀ ਹੈ, ਤੁਹਾਡੇ ਕੋਲ ਕੋਈ ਕੰਬਲ ਆਦਿ ਨਹੀਂ?

‘ਜੀ ਨਹੀਂ।’

‘ਬੈਗ ਚੁਕ ਕੇ ਉਪਰ ਰਖ ਦਿਉ ਤੇ ਐ ਮੇਰਾ ਕੰਬਲ ਲੈ ਲਵੋ।'

‘ਮੇਹਰਬਾਨੀ।’

ਗੱਡੀ ਆਪਣੀ ਪੂਰੀ ਰਫਤਾਰ ਤੇ ਚਲ ਰਹੀ ਸੀ। ਬਾਹਰ ਕਾਲੀ ਭਿਆਨਕ ਰਾਤ ਨੇ ਰਾਤ ਦੇ ਸਾਰੇ ਵਾਤਾਵਰਨ ਨੂੰ ਡਰਾਉਣਾ ਬਣਾਇਆ ਹੋਇਆ ਸੀ। ਆਕਾਸ਼ ਤੇ ਸਿਤਾਰੇ ਝਿਲਮਿਲਾ ਰਹੇ ਸਨ ਤੇ ਧਰਤੀ ਦੇ ਵਾਸੀਆਂ ਨੂੰ ਅਖਾਂ ਨਾਲ ਇਸ਼ਾਰੇ ਕਰਦੇ ਬੜੇ ਚੰਗੇ ਲਗ ਰਹੇ ਸਨ। ਵਡੀਆਂ ੨ ਝਾੜੀਆਂ ਤੇ ਦਰਖਤ ਰਾਤ ਦੇ

--੫੧--