ਪੰਨਾ:ਨਵੀਨ ਦੁਨੀਆ.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰ’ ਵਰਗੇ ਪਵਿਤਰ ਜਜ਼ਬੇ ਦੇ ਨਾਮ ਹੇਠ ਘਰੋਂ ਬੇ-ਘਰ ਕਰ ਦਿਤਾ ਗਿਆ ਤੇ ਫਿਰ ਦੁਨੀਆਂ ਨੇ ਉਸ ਨੂੰ ‘ਵੇਸਵਾ’ ਬਣਨ ਤੇ ਮਜਬੂਰ ਕੀਤਾ। ‘ਨੂਰਾਂ’ ਕਹਾਣੀ ਵੀ ਇਸੇ ਕਿਸਮ ਦੀ ਹੈ ਜਿਸ ਵਿਚ ਇਕ ਵੇਸਵਾ ਦੀ ਲੜਕੀ ਨੂੰ ਵੇਸਵਾ ਬਣਨ ਤੇ ਮਜਬੂਰ ਕੀਤਾ ਜਾਂਦਾ ਹੈ ਭਾਵੇਂ ਉਹ ਕਿਤਨਾ ਵੀ ਇਸ ਨਰਕੀ ਦੁਨੀਆਂ ਵਲੋਂ ਦੂਰ ਰਹਿਣਾ ਚਾਹੇ। ‘ਦਹੇਜ਼' ਕਹਾਣੀ ਵਿਚ ਨੌਜਵਾਨਾਂ ਦੀ ‘ਦਾਜ ਭੁਖ' ਨੂੰ ਬੜੇ ਸੱਚਜੇ ਢੰਗ ਨਾਲ ਲੇਖਕਾ ਬਿਆਨ ਕਰਦੀ ਹੈ। ‘ਨਵ-ਜੀਵਨ, ਤਲਾਸ਼, ਬਾਗੀ ਪ੍ਰੀਤ ਦਾ ਬਦਲਾ, ਇਨਕਲਾਬ, ਮਿੱਧੀ ਕਲੀ, ਸਾਂਝੀ ਦੁਨੀਆਂ, ਕੌੜੇ ਘੁੱਟ ਤੇ ਹੋਰ ਕਹਾਣੀਆਂ ਵਿਚ ਵੀ ਲੇਖਕਾਂ ਨੇ ਬੜਾ ਕੁਝ ਦਸਣ ਦਾ ਯਤਨ ਕੀਤਾ ਹੈ।

ਕਹਾਣੀਆਂ ਦੇ ਪਲਾਟ ਬੜੇ ਸਾਧਾਰਨ ਤੇ ਆਮ ਜੀਵਨ ਵਿਚੋਂ ਲਏ ਗਏ ਹਨ, ਬੋਲੀ ਜਨ ਸਧਾਰਨ ਦੀ ਲਿਖੀ ਗਈ ਹੈ ਤੇ ਭਾਵ ਬੜੇ ਪ੍ਰਤੱਖ ਹਨ।

ਅਜ ਮੈਨੂੰ ਪਾਠਕਾਂ ਦੇ ਹਥਾਂ ਵਿਚ ਇਸ ਪੁਸਤਕ ਨੂੰ ਦੇਂਦਿਆ ਬੜੀ ਖੁਸ਼ੀ ਹੋ ਰਹੀ ਹੈ ਤੇ ਆਸ ਹੈ ਕਿ ਪਾਠਕ ਇਨ੍ਹਾਂ ਕਹਾਣੀਆਂ ਵਿਚੋਂ ਜ਼ਰੂਰ ਕੁਝ ਨਾ ਕੁਝ ਪ੍ਰਾਪਤ ਕਰਨਗੇ ਤੇ ‘ਪ੍ਰੀਤ’ਤੇ ‘ਸਰੋਜ’ ਜੀ ਦਾ ਉਤਸ਼ਾਹ ਵਧਾਉਣਗੇ, ਤਾਂ ਜੋ ਇਹ ਵਧ ਚੜ ਕੇ ਸਮਾਜ ਤੇ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹਿਣ।

ਅੰਮ੍ਰਿਤਸਰ ਮਿਤੀ ੨੧-੭-੫੬

ਧਰਮ ਕੌਰ ‘ਅੰਮ੍ਰਿਤ` ਬੀ, ਏ. -: ਐਡੀਟਰ:- ਰਸਾਲਾ ਕੋਮਲ ਸੰਸਾਰ, ਅੰਮ੍ਰਿਤਸਰ