ਪੰਨਾ:ਨਵੀਨ ਦੁਨੀਆ.pdf/46

ਇਹ ਸਫ਼ਾ ਪ੍ਰਮਾਣਿਤ ਹੈ

ਆਹਾਂ ਨੇ।

ਦੋਵਾਂ ਨੂੰ ਵਖਰਾ ਵਖਰਾ ਕਰ ਦਿਤਾ ਗਿਆ, ਦੋਵਾਂ ਦੇ ਅਰਮਾਨਾਂ ਨੂੰ ਕੁਚਲ ਦਿਤਾ ਗਿਆ ਦੋਵੇਂ ਵਖਰੇ ਹੋ ਗਏ ਨਿਗਾਹਾਂ ਤੋਂ ਤੇ ਰਹਿ ਗਈਆਂ ਉਹਨਾਂ ਦੀਆਂ ਯਾਦਾਂ।

ਰਮਾਂ ਦਾ ਵਿਆਹ ਹੋ ਰਿਹਾ ਸੀ, ਇਕ ਓਪਰੇ ਆਦਮੀ ਨਾਲ ਨਰੇਸ਼ ਦੀਆਂ ਅਖਾਂ ਵਿਚੋਂ ਅਗ ਨਿਕਲ ਰਹੀ ਸੀ। ਉਸ ਦੇ ਕੰਨ ਗੂੰਜ ਰਹੇ ਸਨ, ‘ਰਮਾਂ ਦਾ ਵਿਆਹ ਹੋ ਰਿਹਾ ਹੈ... ... ... ਰਮਾਂ ਦਾ ਵਿਆਹ ਹੋ ਰਿਹਾ ਹੈ ਇਕ ਓਪਰੇ ਆਦਮੀ ਨਾਲ।' ਉਸਦੇ ਮਨ ਵਿਚ ਇੰਤਕਾਮ ਦੀ ਅਗ ਭੜਕ ਉਠੀ ਸੀ। ਉਸਦੇ ਦਿਲ ਵਿਚ ਆਇਆ ਕਿ ਉਹ ਰਮਾਂ ਦੇ ਪਿਤਾ ਨੂੰ ਗੋਲੀ ਮਾਰ ਦੇਵੇ ਕਿਉਂਕਿ ਉਸ ਨੂੰ ਯਕੀਨ ਸੀ ਕਿ ਉਸ ਨੇ ਹੀ ਦੋਵਾਂ ਨੂੰ ਨਖੇੜਿਆ ਹੈ। ਪਰ ਨਰੇਸ਼ ਇਹ ਨਾ ਕਰ ਸਕਿਆ। ਉਸਨੇ ਫੈਸਲਾ ਕਰ ਲਿਆ ਕਿ ਰਮਾਂ ਦੀ ਸ਼ਾਦੀ ਕਿਸੇ ਹੋਰ ਨਾਲ ਨਹੀਂ ਹੋਣ ਦੇਵੇਗਾ, ਉਹ ਆਪਣਾ ਸਭ ਕੁਝ ਤਬਾਹ ਕਰ ਸਕਦਾ ਹੈ। ਆਪਣੀ ਜ਼ਿੰਦਗੀ ਨਾਲ ਖੇਡ ਸਕਦਾ ਹੈ, ਪਰ ਰਮਾਂ ਨੂੰ ਕਿਸੇ ਓਪਰੇ ਆਦਮੀ ਦੇ ਹਵਾਲੇ ਨਹੀਂ ਕਰ ਸਕਦਾ। ਰਮਾਂ ਉਸਦੀ ਹੈ, ਕੇਵਲ ਉਸ ਦੀ। ਉਹ ਸਮਾਜ ਦੇ ਖਿਲਾਫ ਬਗਾਵਤ ਕਰ ਸਕਦਾ ਹੈ, ਕੁਦਰਤ ਦੇ ਵਿਰੁਧ ਟੱਕਰ ਲੈ ਸਕਦਾ ਹੈ, ਪਰ ਰਮਾਂ ਨੂੰ ਨਹੀਂ ਛੱਡ ਸਕਦਾ।

ਪਰ ਉਸ ਦੇ ਜਜ਼ਬਾਤ ਠੰਢੇ ਹੋ ਗਏ ਪੋਹ ਮਾਘ ਦੀ ਠੰਢੀ ਰਾਤ ਦੀ ਤਰਾਂ। ਉਸਦੇ ਅਰਮਾਨਾਂ ਤੇ ਵੀਰਾਨੀ ਦੇ ਬਦਲ ਛਾ ਗਏ, ਉਸਦੀਆਂ ਹਸਰਤਾਂ ਤੇ ਬਰਫ ਪੈ ਗਈ।

ਨਰੇਸ਼ ਨੇ ਬਹੁਤ ਕੁਝ ਕਰਨਾ ਚਾਹਿਆ, ਪਰ ਕੁਝ ਨਾ ਕਰ ਸਕਿਆ। ਉਸ ਦੀ ਜਬਾਨ ਬੰਦ ਹੋ ਗਈ, ਇਕ ਲਫਜ

--੪੫--