ਪੰਨਾ:ਨਵੀਨ ਦੁਨੀਆ.pdf/32

ਇਹ ਸਫ਼ਾ ਪ੍ਰਮਾਣਿਤ ਹੈ

ਖਲੋ ਗਈ। ਉਹ ਅਜੇ ਜਾਗ ਰਿਹਾ ਸੀ ਜਿਸ ਕਰਕੇ ਉਹ ਪ੍ਰੀਤ ਨੂੰ ਵੇਖਦਿਆਂ ਹੀ ਉਠ ਕੇ ਬੈਠ ਗਿਆ — 'ਤੁਸੀਂ ਕੌਣ ਹੋ? ਕੀ ਗਲ ਏ?" ਉਸ ਨੇ ਪੁਛਿਆ। ਉਹ ਸਮਝਦਾ ਸੀ ਸ਼ਾਇਦ ਕੋਈ ਸ਼ੈਤਾਨ ਕੁੜੀ ਕਿਸੇ ਸ਼ਰਾਰਤ ਲਈ ਆਈ ਏ, ਪਰ ਜਦ ਉਸ ਨੇ ਪ੍ਰੀਤ ਦੇ ਚਿਹਰੇ ਤੇ ਗੰਭੀਰ ਭਾਵ ਵੇਖੇ ਤਾਂ ਉਹ ਵੀ ਸੰਜੀਦਾ ਜਿਹਾ ਹੋ ਗਿਆ।

"ਮੈਂ ... ... ... ਮੈਂ ਤੁਹਾਨੂੰ ਮਿਲਣ ਆਈ ਆਂ।" ਪ੍ਰੀਤ ਨੇ ਕਿਹਾ।

"ਮੈਨੂੰ ਮਿਲਣ? ਤੂੰ ਕੌਣ ਏਂ-ਕੀ ਨਾਂ ਏ?" ਉਹ ਬੋਲਿਆ।

"ਹਾਂ ਤੁਹਾਨੂੰ ਮਿਲਣ ਵਾਲੀ ਮੈਂ ਗਰੀਬ ... ... ... ...। ਕਿਰਪਾਲ। ਕੀ ਤੁਸਾਂ ਮੈਨੂੰ ਪਛਾਣਿਆਂ ਨਹੀਂ?

"ਹੈਂ? ਕੌਣ ... ... ... ...? ਮੈਨੂੰ ਸਮਝ ਨਹੀਂ ਆ ਰਹੀ।"

"ਕਿਰਪਾਲ! ਮੈਨੂੰ ਪਾਗਲ ਨਾ ਕਰੋ। ਤੁਸੀਂ ਮੈਨੂੰ ਪਛਾਣ ਨਹੀਂ ਸਕੇ?"

"ਨਹੀਂ, ਨਹੀਂ, ਮੈਂ ਪਛਾਣ ਨਹੀਂ ਸਕਦਾ।"

"ਹੇ ਈਸ਼ਵਰ! ਇਹ ਮੈਂ ਕੀ ਸੁਣ ਰਹੀ ਹਾਂ।"

"ਜੇ ਮੁਆਮਲਾ ਲੰਬਾ ਏ ਤਾਂ ਸਾਨੂੰ ਬਾਹਰ ਜਾਣਾ ਚਾਹੀਦਾ ਏ।"

"ਹਾਂ! ਬਾਹਰ ਚਲੋ, ਬੇਬੇ ਕੋਈ ਜਾਗ ਪਏ ਗਾ ਮੈਂ!

--੩੧--