ਪੰਨਾ:ਨਵੀਨ ਦੁਨੀਆ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਵੀ ਦਿਲ ਖੁਸ਼ ਕੀਤਾ ਅਤੇ ਰਾਤ ਦੇ ਖਾਣੇ ਦੇ ਆਹਰ ਵਿਚ ਰੁਝ ਗਈਆਂ ਕੋਠੀ ਦੀ ਚਹਿਲ ਪਹਿਲ ਵਧਦੀ ਹੀ ਗਈ। ਆਏ ਹੋਏ ਮੇਲ ਦੀ ਕਾਵਾਂ ਰੌਲੀ ਅਤੇ ਮਹਿਮਾਨਾਂ ਦੀ ਆਵਾ ਜਾਈ ਹੋਰ ਵੀ ਦਿਲ ਖਿਚਵੀਂ ਲਗਦੀ ਸੀ।

ਵਿਆਹ ਵਾਲੇ ਸਭ ਦਰਸ਼ਕਾਂ ਨੂੰ ਪਤਾ ਸੀ ਕਿ ਰਾਤ ਨੂੰ ਇਕ ਸ਼ਾਨਦਾਰ ਮਹਿਫਲ ਸਜੇਗੀ, ਗੀਤਾਂ ਦੀ ਮਲਕਾ ਪ੍ਰੀਤ ਗਾ ਗਾ ਕੇ ਸਭਨਾ ਨੂੰ ਮਸਤ ਕਰ ਦੇਵੇਗੀ। ਨਾਚ ਅਤੇ ਸੰਗੀਤ ਦੀ ਮਹਿਫਿਲ ਨੂੰ ਚਾਰ ਚੰਨ ਲਾਏਗੀ। ਜਿਸ ਜਿਸ ਪ੍ਰੀਤ ਦੇ ਗੀਤ ਸੁਣੇ ਹੋਏ ਸਨ, ਉਹ ਉਸ ਦੇ ਸੁਰੀਲੇ ਗਲੇ ਨੂੰ ਭੁੱਲੇ ਨਹੀਂ ਸਨ ਜਿਸ ਕਰਕੇ ਰਾਤ ਨੂੰ ਹੋਣ ਵਾਲੀ ਮਹਿਫਿਲ ਦੀ ਉਡੀਕ ਹਰ ਇਕ ਨੂੰ ਸਤਾ ਰਹੀ ਸੀ।

ਘੜੀਆਂ ਅਤੇ ਪਲ ਗਿਣਦਿਆਂ ਮਹਿਫਿਲ ਵਾਲਾ ਸਮਾਂ ਆ ਗਿਆ। ਖਾਓ ਪੀਏ ਤੋਂ ਵਿਹਲਿਆਂ ਹੋ ਕੇ ਸਾਰਿਆਂ ਨੇ ਵਡੇ ਹਾਲ ਵਿਚ ਇਕਠਿਆਂ ਹੋਣਾ ਸ਼ੁਰੂ ਕਰ ਦਿਤਾ। ਇਕ ਇਕ ਕਰ ਕੇ ਹਾਲ ਖਚਾ ਖਚ ਭਰ ਗਿਆ। ਇਕ ਭਾਰੀ ਜੇਹੀ ਗੂੰਜ ਹਾਲ ਨੂੰ ਕੰਬਾ ਰਹੀ ਸੀ। ਮਹਿਮਾਨਾਂ ਲਈ ਵਖਰੀ ਜਗਾ ਅਤੇ ਬਰਾਤ ਲਈ ਵਖਰੀ ਥਾਂ ਬਣਾ ਕੇ ਪਰੋਗਰਾਮ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਸੇਠ ਰੱਖਾ ਰਾਮ ਨੇ ਆਪਣੀ ਲੜਕੀ ਦੀ ਸ਼ਾਦੀ ਦੀ ਮਹਾਨਤਾ ਦਸਦਿਆਂ ਕਿਹਾ ‘ਮੈੰ’ ਅਜ ਸੰਤੋਸ਼ ਦੀ ਸ਼ਾਦੀ ਵਿਚ ਏਨਾ ਖੁਸ਼ ਹਾਂ ਕਿ ਮੈਨੂੰ ਪਤਾ ਨਹੀਂ ਲਗਦਾ। ਮੈਂ ਆਪਣੀ ਲੜਕੀ ਦੀ ਸ਼ਾਦੀ ਕਰ ਰਿਹਾ ਹਾਂ ਕਿ ਲੜਕੇ ਦੀ। ਇਸੇ ਖੁਸ਼ੀ ਵਿਚ ਮੈਂ ਇਸ ਮਹਿਫਿਲ ਨੂੰ ਜਮਾਣ ਦੀ ਕੋਸ਼ਿਸ਼ ਕੀਤੀ ਹੈ।'

ਸੇਠ ਸਾਹਿਬ ਕੁਝ ਸੋਚ ਕੇ ਫਿਰ ਬੋਲੇ ‘ਭਾਵੇਂ ਸਾਡੇ ਸਮਾਜ ਵਿਚ ਲੜਕਿਆਂ ਦੇ ਵਿਆਹਵਾਂ ਨੂੰ ਜ਼ਿਆਦਾ ਵਿਸ਼ੇਸ਼ਤਾ ਦਿਤੀ ਜਾਂਦੀ ਹੈ, ਪਰ ਮੈਂ ਚਾਹੁੰਦਾ ਹਾਂ ਕਿ ਲੜਕੀਆਂ ਦੀਆਂ ਰੀਝਾਂ ਵੀ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।' ਰੱਖਾ ਰਾਮ ਜੀ ਫੇਰ ਜ਼ਰਾ

-੨੫--