ਪੰਨਾ:ਨਵੀਨ ਦੁਨੀਆ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਜਬੂਰਨ ਕਰਵਾਇਆ ਗਿਆ ਹੈ। ਮੈਂ ਤੈਨੂੰ ਤੇਰੇ ਮਾਪਿਆਂ ਕੋਲ ਛਡ ਆਵਾਂਗਾ, ਤੈਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦਾ, ਮੈਂ ਸਭ ਕੁਝ ਠੀਕ ਕਰ ਲਵਾਂਗਾ, ਚਲ ਉਠ ਚਲੀਏ।' ਮੈਂ ਬੜੇ ਹੌਂਸਲੇ ਨਾਲ ਕਿਹਾ।

‘ਨਹੀਂ ਸਰਦਾਰ ਜੀ, ਮੈਂ ਅਭਾਗਣ ਜਾਕੇ ਆਪਣੇ ਮਾਪਿਆਂ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦੀ, ਉਹ ਅਗੇ ਹੀ ਮੇਰੇ ਕੋਲੋਂ ਬਹੁਤ ਦੁਖੀ ਹੋਣ ਗੇ। ਮੈਂ ਤਾਂ ਉਨ੍ਹਾਂ ਦੇ ਭਾਵ ਦੀ ਮਰ ਚੁਕੀ ਹਾਂ। ਜੇ ਮੈਂ ਉਨ੍ਹਾਂ ਕੋਲ ਚਲੀ ਗਈ ਤਾਂ ਸਮਾਜ ਦੇ ਠੇਕੇਦਾਰ ਉਹਨਾਂ ਨੂੰ ਰਾਹ ਰਾਹ ਤੇ ਬੋਲੀਆਂ ਮਾਰਨਗੇ ਕਦਮ ਕਦਮ ਤੇ ਟਿਚਕਰਾਂ ਕਰਨਗੇ।' ਉਸ ਬੜੀ ਤਸਲੀ ਨਾਲ ਕਿਹਾ।

‘ਕੈਲਾਸ਼ ਤੂੰ ਭੁਲਦੀ ਏਂ, ਭਲਾ ਦਸ ਸਮਾਜ ਕਿਸ ਬਲਾ ਦਾ ਨਾਮ ਹੈ। ਅਸੀਂ ਤੁਸੀਂ ਜਦੋਂ ਆਪਸ ਵਿਚ ਮਿਲਕੇ ਰਹਿੰਦੇ ਹਾਂ ਤਾਂ ਉਸ ਇਕਠ ਨੂੰ ਅਸੀਂ ਸਮਾਜ ਕਹਿ ਲੈਂਦੇ ਹਾਂ, ਤੇ ਫਿਰ ਸਮਾਜ ਤੇ ਸਾਡੇ ਵਿਚ ਕੀ ਫਰਕ ਹੋਇਆ, ਇਕੋ ਦਰਖਤ ਦੇ ਦੋ ਟਾਹਣ। ਤੈਨੂੰ ਬਿਲਕੁਲ ਨਹੀਂ ਡਰਨਾ ਚਾਹੀਦਾ, ਮੈਂ ਰਾਹ ਰਾਹ ਤੇ ਤੇਰਾ ਮਦਦਗਾਰ ਸਾਬਤ ਹੋਵਾਂਗਾ, ਕਦਮ ਕਦਮ ਤੇ ਤੇਰਾ ਸਾਥ ਦੇਵਾਂਗਾ ਚਲ ਉਠ ਛੇਤੀ ਕਰ ਚਲੀਏ।' ਮੈਂ ਉਸ ਨੂੰ ਬਾਂਹੋਂ ਫੜਕੇ ਉਚਾ ਕਰਕੇ ਕਿਹਾ।

ਉਹ ਚੁਪ ਕਰਕੇ ਕਠਪੁਤਲੀ ਦੀ ਤਰਾਂ ਨਾਲ ਦੇ ਕਮਰੇ ਵਿਚ ਚਲੀ ਗਈ ਤੇ ਪੰਜਾਂ ਮਿੰਟਾਂ ਬਾਦ ਕਪੜੇ ਬਦਲਕੇ ਉਸੇ ਕਮਰੇ ਵਿਚ ਆ ਗਈ। ਉਸ ਵਲ ਵੇਖਿਆ, ਸ਼ਾਂਤੀ ਉਸ ਦੇ ਚਿਹਰੇ ਤੇ ਝਲਕ ਰਹੀ ਸੀ, ਬਿਲਕੁਲ ਦੇਵੀ ਜਾਪਦੀ ਸੀ ਉਹ ਉਸ ਵੇਲੇ।

‘ਚਲੀਏ ਕੈਲਾਸ਼?’ ਮੈਂ ਕਿਹਾ।

'ਜਿਦਾਂ ਤੁਹਾਡੀ ਮਰਜ਼ੀ ਸਰਦਾਰ ਜੀ, ਤੁਸੀਂ ਤਾਂ ਮੇਰੇ ਲਈ ਫਰਿਸ਼ਤੇ ਬਣਕੇ ਆਏ ਹੋ, ਜਿਥੇ ਤੁਸੀਂ ਜਾਓਗੇ, ਮੈਂ ਤੁਹਾਡੇ

-੨੨--