ਪੰਨਾ:ਨਵੀਨ ਦੁਨੀਆ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਹ ਚੁਪ ਕਰ ਗਈ। ਉਸ ਦੀਆਂ ਅਖਾਂ ਵਿਚੋਂ ਹੰਝੂ ਲਗਾਤਾਰ ਵਗ ਰਹੇ ਸਨ। ਮੇਰੇ ਮੂੰਹੋਂ ਨਿਕਲਿਆਂ ‘ਹਾਂ..ਹਾਂ... ਤਾਂ ਕੀ ਹੋਇਆ ਹੈ ਤਾਂ ਜਾਂ ਫਿਰ ਬਜ਼ਾਰ ਵਿਚ ਸਾਰਾ ਸਾਰਾ ਦਿਨ ਫਿਰਦਾ ਰਹਿੰਦਾ। ਕੰਮ ਕਰਨ ਨੂੰ ਉਸਦਾ ਬਿਲਕੁਲ ਦਿਲ ਨਾ ਕਰਦਾ ਤੇ ਇਕ ਦਿਨ ਉਹ ਇਕ ਲੇਡੀ ਡਾਕਟਰ ਨੂੰ ਲੈ ਆਇਆ ਤੇ ਮੈਂਨੂੰ ਹਮਲ ਡਿਗਾਣ ਲਈ ਕਿਹਾ। ਮੈਂ ਬੜੀ ਰੋਈ, ਕੁਰਲਾਈ, ਨੰਨੀ ਜ਼ਿੰਦਗੀ ਦੇ ਵਾਸਤੇ ਪਾਏ, ਪਰ ਉਸ ਕੁਝ ਨਾ ਸੁਣਿਆਂ ਤੇ ਅੰਤ ਇਕ ਨੰਨਾਂ ਜ਼ਿੰਦਗੀ ਦਾ ਖੂਨ ਕਰ ਦਿਤਾ ਗਿਆ। ਹੁਣ ਉਸ ਹਰ ਵੇਲੇ ਮੇਰੇ ਨਾਲ ਲੜਨਾ ਸ਼ੁਰੂ ਕਰ ਦਿਤਾ, ਗਲ ਗਲ ਤੇ ਝਗੜਨ ਲਗ ਪੈਂਦਾ, ਕੋਈ ਗਲ ਕਰੋ ਮਾਰਨ ਪੈਂਦਾ। ਪੈਸੇ ਤਕਰੀਬਨ ਖਤਮ ਹੋ ਗਏ ਸਨ ਤੇ ਗਹਿਣੇ ਵੇਚ ਖਰਚ ਚਲ ਰਿਹਾ ਸੀ। ਪਰ ਖਾਂਦਿਆਂ ਖਾਂਦਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ। ਹੁਣ ਉਸ ਨੂੰ ਹੋਰ ਐਬਾਂ ਦੇ ਨਾਲ ਨਾਲ ਜੂਆ ਖੇਡਣ ਦੀ ਆਦਤ ਵੀ ਪੈ ਗਈ। ਹੋਰ ਆਦਮੀਆਂ ਘਰ ਲਿਆਕੇ ਜੂਆ ਖੇਡਦਾ ਰਹਿੰਦਾ, ਸ਼ਰਾਬ ਦੇ ਦੌਰ ਚਲਦੇ ਫਿਰ ਨਸ਼ੇ ਵਿਚ ਚੂਰ ਹੋਕੇ ਉਹ ਮੇਰੇ ਤੇ ਆ ਪੈਂਦਾ। ਇਕ ਦਿਨ ਉਸ ਨੇ ਕੇਵਲ ਪੰਜਾਂ ਰੁਪਿਆਂ ਦੇ ਬਦਲੇ ਮੈਨੂੰ ਇਕ ਘੰਟੇ ਲਈ ਵੇਚ ਦਿਤਾ। ਮੈਂ ਬੜੇ ਵਾਸਤੇ ਪਾਏ, ਆਪਣੇ ਪਿਆਰ ਦੀ ਸੌਂਹ ਪਾਈ, ਪਰ ਉਸ ਮਿਟੀ ਦੇ ਮਾਧੋ ਤੇ ਕੋਈ ਅਸਰ ਨਾ ਹੋਇਆ। ਹੁਣ ਉਹ ਆਪਣੇ ਨਾਲ ਵੰਨ-ਸੁ-ਵੰਨ ਆਦਮੀ ਲਿਆਂਦਾ ਤੇ ਆਪਣੇ ਸਾਹਮਣੇ ਮੇਰੇ ਕੋਲੋਂਪੇਸ਼ਾ ਕਰਵਾਂਦਾ ਪਹਿਲੇ ਇਕ ਜਾਂ ਦੋ, ਫਿਰ ਚਾਰ ਚਾਰ ਜਾਂ ਪੰਜ ਪੰਜ ' ਤੇ ਆ ਦਸ ਦਸ ਆਦਮੀ ਰੋਜ਼ ਆਉਣੇ ਸ਼ੁਰੂ ਹੋ ਗਏ। ਮੇਰੇ ਸਰੀਰ ' ਕੁਚਲ ੨ ਕੇ ਤੇ ਛਾਤੀਆਂ ਨੂੰ ਪਰੋੜ ਮਰੋੜ ਕੇ ਤੇ ਪਾਸੇ ਭੰਨ ਤੋ -੧੮-