ਪੰਨਾ:ਨਵੀਨ ਦੁਨੀਆ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਹੜੇ ਮੈਨੂੰ ਇਥੇ ਲਿਆਏ ਸਨ।" ਮੇਰੀ ਜ਼ਬਾਨ ਥਿੜਕ ਰਹੀ ਸੀ।

"ਉਨ੍ਹਾਂ ਦੀ ਹੁਣ ਕੀ ਲੋੜ ਏ, ਅੰਦਰ ਲੰਘ ਆਉ।"

ਮੈਂ ਹੈਰਾਨ ਸਾਂ ਜੇ ਉਸ ਆਦਮੀ ਦੀ ਕੋਈ ਲੋੜ ਨਹੀਂ ਫਿਰ ਇਸ ਦੀ ਕੀ ਲੋੜ ਹੈ? ਕਿਹੋ ਜਹੀ ਇਸਤ੍ਰੀ ਹੈ ਇਹ?

"ਲੰਘ ਆਉ ਨਾ ਅੰਦਰ।" ਉਸ ਬੜੇ ਮਿਠੇ ਲਹਿਜੇ ਵਿਚ ਫਿਰ ਕਿਹਾ।

ਮੈਂ ਸ਼ਸ਼ੋਪਨ ਵਿਚ ਪੈ ਗਿਆ ਨਾ ਤਾਂ ਮੈਂ ਬਾਹਰ ਜਾ ਸਕਦਾ ਸਾਂ ਤੇ ਨਾ ਹੀ ਅੰਦਰ ਜਾਣ ਨੂੰ ਮੇਰਾ ਜੀਅ ਕਰਦਾ ਸੀ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਦਿਮਾਗ ਮੇਰਾ ਇਸ ਤਰ੍ਹਾਂ ਘੁੰਮ ਰਿਹਾ ਸੀ ਜਿਵੇਂ ਜ਼ਮੀਨ ਤੇ ਲਾਟੂ। ਮੈਨੂੰ ਆਪਣੇ ਆਪ ਵਿਚ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਮੈਂ ਉਸ ਜਗ੍ਹਾ ਤੇ ਖਲੋਤਾ ਹਾਂ ਜਿਥੇ ਤਾਂ ਇਕ ਪਾਸੇ ਬਹੁਤ ਵਡੀ ਡੂੰਘੀ ਖਾਈ ਹੋਵੇ ਤੇ ਦੂਜੇ ਪਾਸੇ ਇਕ ਬੜਾ ਵਡਾ ਦਰਿਆ ਸ਼ਾਂ ਸ਼ਾਂ ਕਰਦਾ ਵਗ ਰਿਹਾ ਹੋਵੇ। ਜੇ ਅਗੇ ਵਧਾਂ ਤਾਂ ਖਾਈ ਵਿਚ ਡਿਗਦਾ ਹਾਂ, ਤੇ ਜੇ ਪਿਛੇ ਹਟਾਂ ਤਾਂ ਦਰਿਆ ਦੀਆਂ ਤੂਫਾਨੀ ਲਹਿਰਾਂ ਮੈਨੂੰ ਆਪਣੀ ਗੋਦ ਵਿਚ ਲੈਂਦੀਆਂ ਹਨ।

ਪੰਜ ਮਿੰਟ ਬੀਤ ਗਏ, ਪਰ ਮੇਰੀ ਹਾਲਤ ਹੋਰ ਭੈੜੀ ਹੁੰਦੀ ਗਈ। ਅਚਾਨਕ ਉਹ ਲੜਕੀ ਉਠੀ ਤੇ ਮੈਨੂੰ ਬਾਹੋਂ ਫੜਕੇ ਅੰਦਰ ਲੈ ਗਈ ਤੇ ਜ਼ਮੀਨ ਉਤੇ ਵਿਛੇ ਹੋਏ ਕਲੀਨ ਤੇ ਬਿਠਾ ਦਿਤਾ।

"ਮਲੂਮ ਹੁੰਦਾ ਏ ਤੁਸੀਂ ਬੜੇ ਡਰਾਕਲ ਹੋ?" ਉਹ ਬੈਠਦੇ ਹੋਏ ਬੋਲੀ।

"ਜੀ.....ਜੀ......ਹਾਂ.....ਹਾਂ....?" ਤੇ ਮੇਰੇ ਮੂੰਹੋਂ ਹੋਰ ਕੁਝ ਨਾ ਨਿਕਲ ਸਕਿਆ।

"ਡਰੋ ਨਾ ਮੈਂ ਕੋਈ ਆਦਮਖੋਰ ਤਾਂ ਨਹੀਂ, ਮੈਂ ਵੀ ਤੁਹਾਡੇ ਵਰਗੀ ਲਹੂ ਮਾਸ ਦੀ ਬਣੀ ਹੋਈ ਹਾਂ।" ਉਸ ਮੈਂਨੂੰ ਤਸਲੀ ਦਿਤੀ।

ਮੈਂ ਕੁਝ ਕੁਝ ਸੰਭਲਿਆ ਤੇ ਫਿਰ ਪਤਾ ਨਹੀਂ ਮੈਨੂੰ ਕੀ

-੧੨--