ਪੰਨਾ:ਨਵੀਨ ਦੁਨੀਆ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਵਾਹ ਸਰਦਾਰ ਸਾਹਿਬ!" ਉਹ ਉਚੀ ਸਾਰੀ ਹਸ ਪਿਆ, "ਤੁਸੀਂ ਬੜੇ ਭੋਲੇ ਹੋ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਥੇ ਫਿਰ ਰਹੇ ਹੋ, ਸਰਦਾਰ ਜੀ ਇਹ ਹੀਰਾ ਮੰਡੀ ਹੈ, ਹੀਰਾ ਮੰਡੀ।"

ਉਸ ਇਕੋ ਸਾਹ ਵਿਚ ਸਭ ਕੁਝ ਕਹਿ ਦਿਤਾ। ਹੀਰਾ ਮੰਡੀ ਦਾ ਨਾਮ ਤਾਂ ਮੈਂ ਪਹਿਲੇ ਵੀ ਸੁਣਿਆ ਹੋਇਆ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਥੇ ਕਿਹੋ ਜਿਹੇ ‘ਹੀਰਿਆਂ' ਦਾ ਵਪਾਰ ਹੁੰਦਾ ਹੈ।

"ਮਿਸਟਰ ਇਥੇ ਕੀ ਵਿਕਦਾ ਏ?" ਮੈਂ ਉਸ ਤੋਂ ਭੋਲੇ ਭਾਅ ਹੀ ਪੁਛ ਲਿਆ।

"ਇਨਸਾਨ ਦੀ ਮਨ ਮਰਜੀ ਦਾ ਮਾਲ।" ਉਹ ਜ਼ਰਾ ਖੁਲਕੇ ਬੋਲਿਆ।

"ਬਈ, ਜ਼ਰਾ ਖੋਲਕੇ ਦਸ, ਬੁਝਾਰਤਾਂ ਨਾ ਪਾ, ਮੇਰੇ ਪਲੇ ਕੁਝ ਨਹੀਂ ਪਿਆ।" ਮੈਂ ਹਾਰ ਮੰਨ ਲਈ।

"ਸਰਦਾਰ ਜੀ ਮਲੂਮ ਹੁੰਦਾ ਏ ਤੁਸੀਂ ਹਾਲੇ ਬਿਲਕੁਲ ਅਨਜਾਣ ਹੋ, ਆਉ ਮੇਰੇ ਨਾਲ।"

ਉਹ ਮੇਰੇ ਅੱਗੇ ਅਗੇ ਤੁਰਨ ਲਗ ਪਿਆ ਤੇ ਮੈਂ ਪਿਛੇ ਪਿਛੇ। ਥੋੜਾ ਜਿਹਾ ਬਜ਼ਾਰ ਵਿਚੋਂ ਅਗੇ ਜਾਕੇ ਉਹ ਇਕ ਗਲੀ ਵਲ ਮੁੜਿਆ। ਮੈਂ ਉਸ ਦੇ ਪਿਛੇ ਪਿਛੇ ਜਾ ਰਿਹਾ ਸਾਂ। ਦਿਲ ਕਿਸੇ ਅਨੋਖੇ "ਮਾਲ" ਨੂੰ ਵੇਖਣ ਲਈ ਉਤਾਵਲਾ ਹੋ ਰਿਹਾ ਸੀ। ਗਲੀ ਦੇ ਬਹੁਤ ਸਾਰਾ ਅਗੇ ਜਾਕੇ ਉਹ ਇਕ ਮਕਾਨ ਦੇ ਅਗੇ ਜਾਕੇ ਰੁਕਿਆ ਤੇ ਫਿਰ ਮੈਨੂੰ ਪਿਛੇ ਪਿਛੇ ਆਉਣ ਦਾ ਇਸ਼ਾਰਾ ਕਰਕੇ ਅੰਦਰ ਵੜ ਗਿਆ। ਮੈਂ ਵੀ ਉਸ ਮਕਾਨ ਵਿਚ ਜਾ ਪਹੁੰਚਿਆ। ਅੰਦਰ ਵੇਹੜੇ ਵਿਚ ਪਹੁੰਚਕੇ ਉਸ ਪਿਛੇ ਮੁੜ ਕੇ ਮੇਰੇ ਵਲ ਵੇਖਿਆ ਤੇ ਫਿਰ ਸਾਹਮਣੇ ਕਮਰੇ ਵਲ ਹਥ ਕਰਦਾ ਹੋਇਆ ਕਹਿਣ ਲਗਾ, "ਉਸ ਕਮਰੇ ਵਿਚ ਹੈ ਸਾਡਾ "ਮਾਲ" ਜਾਕੇ ਵੇਖ ਲਵੋ,

-੧੦-