ਪੰਨਾ:ਨਵੀਨ ਦੁਨੀਆਂ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਹੌਲੀ ਹੌਲੀ ਤੁਰੀ ਗਿਆ, ਦਿਲ ਵਿਚ ਕੁਤ ਕੁਤਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ। ਜਿਉਂ ਜਿਉਂ ਉਹ ਨੇੜੇ ਪਹੁੰਚਦਾ ਜਾ ਰਿਹਾ ਸੀ, ਟੰਗਾਂ ਉਸ ਦੀਆਂ ਕੁਝ ਕੁਝ ਕੰਬਣ ਲਗ ਪਈਆਂ ਸਨ।

ਹੁਣ ਉਹ ਉਸਦੀ ਪਿਠ ਪਿਛੇ ਖਲੋਤਾ ਸੀ ਮਿੱਟੀ ਦੇ ਬੁਤ ਦੀ ਤਰ੍ਹਾਂ। ਬੈਠਣ ਵਾਲੀ ਦੀ ਮਨਜੀਤ ਵਲ ਪਿੱਠ ਸੀ ਤੇ ਮੂੰਹ ਵੀ ਉਸ ਨੇ ਕੁਝ ਜ਼ਿਆਦਾ ਨੀਵਾਂ ਕੀਤਾ ਹੋਇਆ ਸੀ। ਮਨ ਵਿਚ ਅਨੇਕਾਂ ਆਸ਼ਾਵਾਂ ਲੈਕੇ ਮਨਜੀਤ ਇਥੇ ਆਇਆ ਸੀ, ਦਿਲ ਦੇ ਅਰਮਾਨ ਫੋਲਣ ਲਈ ਕੋਈ ਰੱਬੀ ਸ਼ਕਤੀ ਦੇ ਅਸਰ ਹੇਠ ਮਨਜੀਤ ਇਥੋਂ ਤਕ ਪਹੁੰਚਿਆ ਸੀ, ਪਰ ਇਸ ਵੇਲੇ ਕੋਈ ਗਲ ਉਹਨੂੰ ਨਹੀਂ ਸੀ ਔਹੜਦੀ। ਕੋਈ ਖਿਆਲ ਆਂਦਾ ਭੀ ਤਾਂ ਗਲ ਗਲੇ ਵਿਚ ਹੀ ਰੁਕ ਜਾਂਦੀ। ਇਕ ਦੋ ਮਿੰਟ ਉਹ ਇਸਤਰ੍ਹਾਂ ਚੁਪ ਚੁਪੀਤਾ ਪੱਥਰ ਦੇ ਬੁਤ ਦੀ ਤਰਾਂ ਖਲੋਤਾ ਰਿਹਾ, ਬੈਂਚ ਤੇ ਬੈਠਣ ਵਾਲੀ ਸ਼ਾਇਦ ਇਸ ਦੌਰਾਨ ਵਿਚ ਜ਼ਰਾ ਵੀ ਨਾ ਹਿਲੀ, ਉਕ ਅਹਿਲ ਬੈਠੀ ਸੀ।

'ਮੈਂ.....ਮੈਂ......ਕਿਹਾ......ਮੈਂ ਕਿਹਾ.....ਓਮਾ.....ਓ.ਮਾ......' ਮਨਜੀਤ ਨੇ ਬੜਾ ਆਪਣੇ ਆਪ ਤੇ ਕਾਬੂ ਪਾਕੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਸਦੀ ਜ਼ਬਾਨ ਥਿੜਕਣ ਲਗ ਪਈ।

ਬੈਠਣ ਵਾਲੀ ਨੇ ਕੋਈ ਜਵਾਬ ਨਾਂ ਦਿਤਾ।

'ਓਮਾ.....?’ ਮਨਜੀਤ ਪਹਿਲੇ ਨਾਲੋਂ ਜ਼ਰਾ ਸੰਭਲ ਕੇ ਬੋਲਿਆ, ਪਰ ਉਸਦੀ ਜ਼ਬਾਨ ਨੇ ਅਗੇ ਸਾਥ ਦੇਣ ਤੋਂ ਇਨਕਾਰ ਕਰ ਦਿਤਾ, ਉਹ ਅਗੇ ਨਾ ਬੋਲ ਸਕਿਆ।

ਉਤਰ ਫਿਰ ਵੀ ਕੋਈ ਨਾ ਮਿਲਿਆ।

ਓਮਾ.....ਓਮਾ.....ਮੈਨੂੰ.....ਮੈਨੂੰ ਬੁਲਾਕੇ ਇਦਾਂ ਸ਼ਰਮਾਉਣ ਦਾ ਕੀ ਮਤਲਬ।' ਮਨਜੀਤ ਸ਼ਾਇਦ ਹੁਣ ਪਕੇ ਪੈਰਾਂ ਤੇ ਖਲੋ ਗਿਆ ਜਾਪਦਾ ਸੀ।

ਇਤਨੇ ਵਿਚ ਮਨਜੀਤ ਦੇ ਦਿਮਾਗ ਵਿਚ ਕਿਸੇ ਦੇ ਹਸਣ ਦੀ ਅਵਾਜ਼ ਆਈ। ਉਸ ਦੀਆਂ ਅਖਾਂ ਹੈਰਾਨੀ ਨਾਲ ਇਧਰ

-੧੮੪-