ਪੰਨਾ:ਨਵੀਨ ਦੁਨੀਆਂ.pdf/181

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਲੇ ਦਾ ਨਾਮ ਪੜਕੇ ਉਸਦੇ ਚਿਹਰੇ ਤੇ ਹਲਕੀ ਹਲਕੀ ਮੁਸਕ੍ਰਾਹਟ ਆ ਗਈ। ਸ਼ਸ਼ੀ ਚਿਠੀ ਫੜਾਉਣ ਤੋਂ ਬਾਦ ਕਿਸੇ ਕੰਮ ਲਈ ਕਮਰੇ ਵਿਚੋਂ ਬਾਹਰ ਚਲੀ ਗਈ, ਮਨਜੀਤ ਨੇ ਮੁਢ ਤੋਂ ਚਿਠੀ ਪੜਨੀ ਸ਼ੁਰੂ ਕਰ ਦਿਤੀ। ਦਿਲ ਚੋਰ ਜੀ ਚਿਠੀ ਲਿਖਣ ਤੋਂ ਪਹਿਲਾਂ ਮੈਂ ਬੜੇ ਸ਼ਸ਼ੋਪਨ ਵਿਚ ਸਾਂ ਕਿ ਤੁਹਾਨੂੰ ਕਿਸ ਨਾਮ ਨਾਲ ਸਦਾਂ। ਖੈਰ ਇਹ ਮਾਮਲਾ ਅਸੀਂ ਪਿਛੋਂ ਨਿਪਟ ਲਵਾਗੇ, ਹੁਣ ਜੋ ਕੁਝ ਲਿਖ ਦਿਤਾ, ਉਹੋ ਠੀਕ ਹੈ। ਕਹਿੰਦੇ ਨੇ ਪਿਆਰ ਪਾਇਆ ਨਹੀਂ ਜਾਂਦਾ, ਪੈ ਜਾਂਦਾ ਹੈ। ਪ੍ਰਤੀਤ ਹੁੰਦਾ ਹੈ ਸਾਡੇ ਨਾਲ ਵੀ ਇਸੇ ਤਰਾਂ ਵਾਪਰੀ ਹੈ ।ਪਹਿਲਾਂ ਕਈ ਵਾਰੀ ਤੁਹਾਨੂੰ ਵੇਖਿਆ, ਤੁਸੀਂ ਮੇਰੇ ਵਲ ਤਕਦੇ, ਅਖਾਂ ਚਾਰ ਹੁੰਦੀਆਂ ਤੇ ਫਿਰ ਕੋਈ ਅਨੋਖਾ ਜਿਹਾ ਮੇਲ ਕਰਕੇ ਵਿਛੜ ਜਾਂਦੀਆਂ । ਪਰ ਪਰਸੋਂ ਜਦ ਤੁਸੀਂ ਆਪਣੇ ਦੋਸਤਾਂ ਨਾਲ ਕੰਪਨੀ ਬਾਗ਼ ਸੈਰ ਕਰ ਰਹੇ ਸੀ, ਮੈਂ ਵੀ ਆਪਣੀ ਭਰਜਾਈ ਨਾਲ ਸੈਰ ਕਰਨ ਲਈ ਗਈ ਹੋਈ ਸਾਂ। ਮੈਂ ਤੁਹਾਨੂੰ ਉਥੇ ਵੇਖ ਲਿਆ, ਪਰ ਤੁਸੀਂ ਮੈਨੂੰ ਨਾ ਵੇਖ ਸਕੇ। ਘਰ ਆਈ ਤਾਂ ਦਿਲ ਕੀਤਾ ਕਿ ਮੈਂ ਹੀ ਪਹਿਲਾਂ ਤੁਹਾਨੂੰ ਚਿਠੀ ਲਿਖਾਂ, ਫਿਰ ਸ਼ਰਮ ਹਯਾ ਤੇ ਲੱਜਾ ਮੇਰੇ ਅਗੇ ਆ ਖਲੋਤੀ। ਕਾਫੀ ਚਿਰ ਦੋਵਾਂ ਤਾਕਤਾਂ ਵਿਚ ਘੋਲ ਹੁੰਦਾ ਰਿਹਾ ਤੇ ਅੰਤ ਵਿਚ ਦਿਲ ਦੀ ਜਿਤ ਹੋ ਗਈ । ਚਿਠੀ ਲਿਖਣ ਬੈਠੀ ਪੈਡ ਦੇ ਕਈ ਵਰਕੇ ਲਿਖੇ, ਪਾੜ ਸੁਟੇ, ਫਿਰ ਲਿਖੇ, ਫਿਰ ਪਾੜ ਸੁਟੇ ਤੇ ਅੰਤ ਟੂਟੇ ਭਜੇ ਅਖਰਾਂ ਵਾਲੀ ਚਿਠੀ ਤੁਹਾਡੇ ਹਥਾਂ ਵਿਚ ਬਿਰਾਜਮਾਨ ਹੈ, ਦੇਖਣਾ ਕਿਤੇ ਮਖੌਲ ਨਾ ਉਡਾਣਾ, ਪਰਾਮਿਸ ਹੋਇਆ। ਦੂਰੋਂ ਦੂਰੋਂ ਤਾਂ ਕਈ ਵਾਰੀ ਮਿਲ ਚੁਕੇ ਹਾਂ, ਹੁਣ ਨੇੜੇ ਹੋਕੇ ਮਿਲਣ ਨੂੰ ਜੀਅ ਕਰਦਾ ਹੈ | ਜੇ ਕਿਰਪਾ ਕਰ ਸਕੋ ਤਾਂ ਸ਼ੁਕਰਵਾਰ -੧੮੦-