ਪੰਨਾ:ਨਵੀਨ ਦੁਨੀਆਂ.pdf/178

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਲ੍ਹਕਾਂ ਮਾਰ ਰਿਹਾ ਸੀ, ਜਿਹੜਾ ਮੁਮਤਾਜ ਨੇ ਵੇਖਕੇ ਸਮਝ ਲਿਆ। ਉਸ ਨੂੰ ਯਾਦ ਸੀ, ਇਹੋ ਜੇਹਾ ਅੰਨ੍ਹਾ ਮਾਣ ਉਸ ਦੇ ਚਿਹਰੇ ਤੇ ਵੀ ਇਕ ਦਿਨ ਚਮਕਿਆ ਸੀ, ਜਿਸ ਦੇ ਅਸਰ ਹੇਠ, ਉਸ ਨੇ ਮਾਤਾ ਪਿਤਾ ਦੀ ਦੁਨੀਆਂ ਹੀ ਛਡ ਦਿਤੀ ਸੀ ਅਤੇ ਕਈ ਠੋਹਕਰਾਂ ਖਾਕੇ ਇਸ ਮਾਣ ਨੇ ਹੋਸ਼ ਦੁਆਈ ਸੀ। ਉਹ ਕੰਬ ਉਠੀ ਪਰ ਕੁਝ ਬੋਲੀ ਨਾ। ‘ਅੰਮੀ ! ਤੂੰ ਕਹੇ ਤਾਂ ਮੈਂ ਆਪਣੇ ਅਫਸਰ ਨੂੰ ਤੇ ਲੜਕੀ ਨੂੰ ਘਰ ਖਾਣੇ ਲਈ ਬੁਲਾਵਾਂ ? ਉਸ ਦੀ ‘ਬੁਲਾ ਲਓ ਬੇਟਾ !’ਮੁਮਤਾਜ ਨੇ ਥਿੜਕਦਿਆਂ ਕਿਹਾ, ਪਰ ਯੂਸਫ ਦੀ ਅਥਾਹ ਖੁਸ਼ੀ ਵਾਲੇ ਪਰਦੇ ਨੇ ਉਸ ਨੂੰ ਆਪਣੀ ਅੰਮੀ ਦਾ ਤੜਫਦਾ ਦਰਦ ਨਾ ਵੇਖਣ ਦਿਤਾ । ਤੇ ਉਹ ਅਗਲੇ ਭਲਕ ਤਿਆਰ ਹੋਕੇ ਆਪਣੇ ਮਹਿਮਾਨਾਂ ਨੂੰ ਆਪਣੇਘਰ ਲੈ ਆਇਆ। ਯੂਸਫ ਦੀ ਕੋਠੀ, ਯੂਸਫ ਦੀ ਕਾਰ, ਯੂਸਫ ਦੇ ਬਾਗ, ਦੀ ਯੂਸਫ ਦੀਆਂ ਜ਼ਮੀਨਾਂ ਤੇ ਯੂਸਫ ਦੀ ਸੁੰਦਰਤਾ ਨੇ ਅਫਸਰ ਅਤੇ ਉਸ ਦੀ ਲੜਕੀ ਦੇ ਦਿਲ ਦਿਮਾਗ ਨੂੰ ਰੁਸ਼ਨਾ ਦਿਤਾ। ਦੀ ‘ਮਿਸਟਰ ਯੂਸਫ ਤੂੰ ਤਾਂ ਬੜਾ ਅਮੀਰ ਬੰਦਾ ਏ।' ਯੂਸਫ ਦੇ ਅਫਸਰ ਨੇ ਗੰਭੀਰ ਲਹਿਜੇ ਵਿਚ ਕਿਹਾ ਅਤੇ ਉਸ ਦੀ ਲੜਕੀ ਨੇ ਪਰੋੜਤਾ ਕਰ ਦਿਤੀ। ‘ਯੂਸਫ ਤਾਂ ਸਚਮੁਚ ਦਾ ਯੂਸਫ ਜਾਪ ਰਿਹਾ ਏ।' ਯੂਸਫ ਨੇ ਮੁਸਕੁਰਾਂਦਿਆਂ ਧੰਨਵਾਦ ਕਿਹਾ ਅਤੇ ਆਪਣੀ ਅੰਮੀ ਜਾਨ ਦੀ ਜਾਣ ਪਹਿਚਾਣ ਕਰਾਉਣ ਲਈ ਉਸ ਨੂੰ ਸੱਦਿਆ। ਮੁਮਤਾਜ ਆ ਗਈ।ਉਸ ਦੇ ਸਾਊ ਜੇਹੇ ਚਿਹਰੇ ਦੇ ਰੰਗ ਇਕ ਦਮ ਬਦਲਣ ਲਗ ਪਏ। ਉਹ ਨਾ ਬੋਲ ਸਕੀ ਨਾ ਹਿੱਲ ਸਕੀ। ਯੂਸਫ ਕਾਹਲਾ ਪੈ ਰਿਹਾ ਸੀ, ਪਰ ਮੁਮਤਾਜ ਦੀਆਂ ਅੱਖਾਂ ਪਿਛਲੇ ਬੀਤੇ ये ਕਈ ਸੀਨ ਵੇਖ ਰਹੀਆਂ ਸਨ, ਉਹ ਸੁੰਨ ਹੁੰਦੀ ਜਾ ਰਹੀ ਸੀ। ਯੂਸਫ ਦਾ ਅਫਸਰ ਵੀ ਆਪਣੇ ਥਾਂ ਕੁਝ ਬੇ-ਅਰਾਮ ਜਾਪ ਰਿਹਾ ਸੀ। ਦੋਹਾਂ -੧੭੭-