ਪੰਨਾ:ਨਵੀਨ ਦੁਨੀਆਂ.pdf/177

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਅੱਬਾ ਜਾਨ ਵੀ ਕਪਤਾਨ ਸੀ ਅੰਮੀ ? ‘ਹੈਂ..... ਹਾਂ.....।’ ਮੁਮਤਾਜ ਦਾ ਜਿਵੇਂ ਕਿਸੇ ਗਲਾ ਘੁਟ ਦਿਤਾ। ‘ਤਾਂ ਤੇ ਅਸੀਂ ਪਿਓ ਪੁਤ੍ਰ ਪਾਣੀ ਦੇ ਤਾਰੂ ਹੋਏ। ‘ਬੇਟਾ ਯੂਸਫ ! ਤੇਰਾ ਅਬਾ ਜਾਨ ਕਹਿ ਗਿਆ ਸੀ, ਜਦ ਯੂਸਫ ਕਪਤਾਨ ਬਣ ਜਾਵੇ ਤਾਂ ਇਸ ਦੀ ਸ਼ਾਦੀ ਕਰ ਦਿਓ ! ਹੁਣ ਤੇਰੀ ਕੀ ਸਲਾਹ ਏ। ਮੇਰਾ ਇਕੱਲੀ ਦਾ ਤਾਂ ਹੁਣ ਜੀਅ ਵੀ ਨਹੀਂ ਲਗਦਾ। ਘਰ ਨੂੰਹ ਰਾਣੀ ਆ ਜਾਏਗੀ । ਮੈਂ ਵੀ ਦੋ ਦਿਹਾੜੇ ਸੂਖ ਦੇ ਕੱਟ ਲਾਂਗੀ। ਇਹ ਕੋਠੀ, ਇਹ ਸ਼ਾਨ ਤੇ ਇਹ ਬਾਗ ਬਗੀਚੇ ਮੁੰਨੇ ਨੇ ਬੱਚਾ ਜਦ ਤਕ ਬਹੂ ਘਰ ਨਹੀਂ ਆ ਜਾਂਦੀ.....ਮੈਂ ਕਦੋਂ ਦੀ ਪੁਛਣ ਪੁਛਣ ਕਰਦੀ ਸਾਂ, ਅਜ ਗਲ ਤੁਰ ਪਈ ਏ.....ਹ ਨਾ ਕਰੀਂ......ਇਕ ਚੰਗੇ ਘਰ ਦਾ ਰਿਸ਼ਤਾ ..... I' ‘ਅੰਮੀ ! ਚੰਗੇ ਘਰ ਦੇ ਰਿਸ਼ਤਿਆਂ ਨੂੰ ਕੀ ਕਰਨਾ ਏਂ ਜੇ ਦਿਲ ਨਾ ਮਿਲੇ।' ਯੂਸਫ ਨੇ ਲੰਮਾ ਸਾਹ ਭਰਦਿਆ ਕਿਹਾ ਅਤੇ ਮਾਂ ਦੀਆਂ ਅੱਖਾਂ ਵਿਚ ਨਜ਼ਰ ਗੱਡ ਕੇ ਉਸ ਤਕਿਆ ਫਿਰ ਨੀਵੀਂ ਪਾਕੇ ਬੋਲਿਆ, 'ਅੰਮੀ ਤੇਰੀ ਨੂੰਹ ਕਦ ਦੀ ਬਣ ਚੁਕੀ ਏ । ਉਹ ਵੀ ਮੇਰੇ ਵਾਂਗ ਉਸ ਤੁਰਦੇ ਫਿਰਦੇ ਘਰ ਰਿਚ ਜ਼ਿੰਦਗੀ ਬਤੀਤ ਕਰਦੀ ਏ । ਮੁਮਤਾਜ ਹੈਰਾਨ ਜੇਹੀ ਹੋਈ ਬੈਠੀ ਰਹੀ, ਫਿਰ ਬੋਲੀ ‘ਕੀ ਉਹ ਖਾਨਦਾਨੀ ਲੜਕੀ ਦੇ ‘ਹਾਂ ਅੰਮੀ ! ਉਸਦਾ ਪਿਤਾ ਵੀ ਕਪਤਾਨ ਏ । ਮੇਰਾ ਅਫਸਰ ਏ। ਮੇਰੇ ਅਫਸਰ ਦੀ ਲੜਕੀ ਮੇਰੀ ਸਹੇਲੀ ਏ। ਉਹ ਛੋਟੀ ਜੇਹੀ ਸੀ ਜਦ ਉਸ ਦੀ ਮਾਂ ਮਰ ਗਈ ਸੀ। ਉਸ ਦੇ ਪਿਤਾ ਜੀ ਨੇ ਹੋਰ ਸ਼ਾਦੀ ਨਾ ਕੀਤੀ ਅਤੇ ਹੀ ਰੱਖ ਕੇ ਪਾਲਿਆ ਸੂ ।' ਯੂਸਫ ਦੇ ਦੇ --੧੭੬- ਨੇ ਆਪਣੀ ਬੱਚੀ ਨਾਲ ਚਿਹਰੇ ਤੇ ਕੋਈ ਮਾਣ