ਪੰਨਾ:ਨਵੀਨ ਦੁਨੀਆਂ.pdf/176

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਕੂਲ ਜਾਂਦਾ ਅਤੇ ਇਕੱਲਾ ਵਾਪਸ ਆ ਜਾਂਦਾ । ਮੁਮਤਾਜ ਦੇ ਦਿਲੋਂ ਕਪਤਾਨ ਦੀ ਯਾਦ ਵਾਲਾ ਨਾਸੂਰ ਉਸਦੇ ਬਚੇ ਦੀ ਵਧ ਰਹੀ ਜਵਾਨੀ ਨੇ ਧੋ ਦਿਤਾ । ਉਹ ਸਦਾ ਆਪਣੇ ਬਚੇ ਦੀ ਵਡੀ ਉਮਰ ਲਈ ਅਰਦਾਸਾਂ ਕਰਦੀ ਰਹਿੰਦੀ। ਉਸ ਦਾ ਬੋਲ ਕਿਸੇ ਖੁਸ਼ੀ ਵਿਚੋਂ ਭਿੱਜ ਭਿੱਜ ਨਿਕਲਦਾ ਜਾਪਦਾ ਤੇ ਜਦ ਉਹ ਡੂੰਘੀ ਨੀਂਝ ਲਾ ਕੇ ਆਪਣੇ ਬਚੇ ਦੇ ਚਿਹਰੇ ਵਲ ਤਕਦੀ ਤਾਂ ਉਸ ਦੇ ਅੰਦਰ ਇਕ ਕੰਬਣੀ ਜੇਹੀ ਆਉਂਦੀ। ਉਸ ਦੇ ਬੱਚੇ ਦਾ ਹਰ ਅੰਗ ਕਪਤਾਨ ਵਰਗਾ ਸੀ । ਉਸਦੀ ਚਾਲ ਢਾਲ ਵਿਚ ਰਤਾ ਜਿੰਨਾ ਵੀ ਫਰਕ ਨਹੀਂ ਸੀ । ਤੇ ਕਦੀ ਕਦੀ ਜਦ ਮੁਮਤਾਜ ਉਸ ਨੂੰ ਕਪਤਾਨ ਕਹਿ ਕੇ ਬੁਲਾਂਦੀ ਤਾਂ ਉਹ ਹੈਰਾਨ ਜੇਹਾ ਹੋ ਕੇ ਂ ਪੁਛਦਾ, ‘ਅੰਮੀ ! ਮੈਂ ਕੀ ਕਪਤਾਨ ਵਰਗਾ ਲਗਦਾ ਹਾਂ ‘ਹਾਂ ਚੰਨ! ਤੂੰ ਨਿਰਾ ਪੂਰਾ ਜਹਾਜ਼ ਦਾ ਕਪਤਾਨ ਲਗਨਾ ਏ।' ‘ਤਾਂ ਮੈਂ ਜਹਾਜ਼ਾਂ ਦਾ ਕਪਤਾਨ ਹੀ ਬਣਾਂਗਾ । ਮੁਮਤਾਜ ਦੇ ਲੜਕੇ ਦੇ ਮਨ ਅੰਦਰ ਇਹ ਲਗਨ ਲਗ ਗਈ । ਉਸ ਦੇ ਸੁਪਨੇ, ਉਸ ਦੇ ਖਿਆਲ, ਉਸ ਦੇ ਕੰਮ, ਉਸ ਦੇ ਬੋਲ ਕਿਸੇ ਨਵੇਂ ਹੀ ਸੱਚੇ ਵਿਚ ਢਲ ਗਏ, ਤੇ ਉਹ ਸਚ ਮੁਚ ਕਪਤਾਨ ਬਣ ਗਿਆ। ਕਈ ਵਰ੍ਹਿਆਂ ਦੀ ਸੁਤੀ ਹੋਈ ਯਾਦ ਅੱਜ ਫੇਰ ਮੁਮਤਾਜ ਦੇ ਸੀਨੇ ਅੰਦਰ ਉਸਲ ਵੱਟੇ ਭੰਨਣ ਲਗ ਪਈ, ਜਦ ਉਸ ਨੇ ਆਪਣੇ ਬਚੇ ਨੂੰ ਕਹਿੰਦਿਆਂ ਸੁਣਿਆ:-‘ਅੰਮੀ ! ਅਜ ਅੱਬਾ ਜਾਨ ਹੁੰਦੇ, ਉਹ ਮੈਨੂੰ ਕਪਤਾਨ ਬਣਿਆ ਵੇਖ ਫੁਲੇ ਨਾ ਸਮਾਉਂਦੇ।` ਮੁਮਤਾਜ ਨੇ ਆਪਣੇ ਬੱਚੇ ਦੇ ਪੁਛਣ ਤੇ ਇਕ ਦਿਨ ਉਸ ਨੂੰ ਦਸਿਆ ਸੀ ਕਿ ਮੱਸਾ ਉਸ ਦਾ ਅੱਬਾ ਜਾਣ ਸੀ ਪਰ ਅਚਾਨਕ ਉਸ ਦੀ ਮੌਤ ਹੋ ਜਾਣ ਕਰਕੇ ਉਸ ਇਸ ਦੁਨੀਆਂ ਨੂੰ ਛੱਡ, ਸਦਾ ਲਈ ਕਿਸੇ ਹੋਰ ਦੁਨੀਆਂ ਵਿਚ ਜਾ ਵਸਿਆ। 1954-