ਪੰਨਾ:ਨਵੀਨ ਦੁਨੀਆਂ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਣ ਚੁਕੀ ਏਂ । ਖੁਸ਼ੀ ਅਤੇ ਗਮੀ ਜ਼ਿੰਦਗੀ ਦੇ ਦੋ ਰਸ ਹਨ। ਜਿੰਨ੍ਹਾਂ ਦੀ ਅਣਹੋਂਦ ਜੀਵਨ ਵਿਚ ਬੇ ਰਸੀ ਪੈਦਾ ਕਰ ਦਿੰਦੀ ਹੈ। ਮੁਮਤਾਜ ਨੇ ਖੁਸ਼ੀ ਵਾਲੇ ਦਿਨਾਂ ਨੂੰ ਰਜ ਰਜ ਮਾਣਿਆ ਸੀ, ਉਸ ਦੇ ਭੋਲੇ ਦਿਮਾਗ ਵਿਚ ਕਦੀ ਇਹ ਖਿਆਲ ਨਹੀਂ ਸੀ ਆਇਆ ਕਿ ਹੁਣ ਉਹ ਕਦੀ ਰੋਵੇਗੀ ਵੀ, ਅਤੇ ਇਕ ਐਸਾ ਦਿਨ ਵੀ ਆਇਆ, ਜਦ ਮੁਮਤਾਜ ਦੇ ਹੋਸ਼ ਹਵਾਸ਼ ਜੁਆਬ ਦੇ ਰਹੇ ਸਨ, ਉਸ ਦੇ ਸਿਰ ਤੇ ਜਿਵੇਂ ਕਿਸੇ ਨੇ ਬਰਫ ਦਾ ਪਹਾੜ ਸੁਟ ਦਿਤਾ ਹੋਵੇ, ਪੈਰਾਂ ਹੇਠੋਂ ਜ਼ਮੀਨ ਖਿਸਕਾ ਲਈ ਹੋਵੇ ਤੇ ਉਹ ਘਬਰਾਈ ਹੋਈ ਤੁਰੀ ਫਿਰਦੀ ਰਹੀ । ਉਸ ਨੂੰ ਵਾਰ ਵਾਰ ਕਪਤਾਨ ਦੇ ਬੋਲ ਯਾਦ ਆ ਰਹੇ ਸਨ | ਆ ‘ਵੇਖ ਮੁਮਤਾਜ ! ਇਸ ਤਰਦੇ ਫਿਰਦੇ ਘਰ ਵਿਚ ਰਹਿ ਕੇ ਮੈਂ ਤੇਰੇ ਨਾਲ ਵਿਆਹ ਕਿੰਜ ਕਰਵਾ ਸਕਨਾ । ਮੇਰੇ ਵਿਚ ਏਨੀ ਤਾਕਤ ਨਹੀਂ ਕਿ ਵਿਆਹ ਕਰਵਾ ਕੇ ਮੈਂ ਆਪਣੀ ਤੇ ਤੇਰੀ ਜ਼ਿੰਦਗੀ ਬਰਬਾਦ ਕਰ ਦੇਵਾਂ। ਮੁਆਫ ਕਰ ਮੈਂ ਅਸਮਰੱਥ ਹਾਂ ......। ‘ਪਰ ਤੁਸੀਂ ਤਾਂ ਇਕਰਾਰ ਕੀਤਾ ਸੀ......।’ ‘ਇਹ ਤੈਨੂੰ ਭੁਲੇਖਾ ਏ....।'


'ਮੈਂ ਇਹ ਕੀ ਸੁਣ ਰਹੀ ਹਾਂ.....ਮੈਂ ਕਿਸਦੀ ਪਨਾਹ ਲਵਾਂ ?......ਕਿਥੇ ਜਾਵਾਂ ? ਇੰਜ ਨਾ ਕਰੋ ਕਪਤਾਨ......ਸ਼ਾਦੀ ਕਰ ਲਵੋ......ਉਫ ਮੇਰੀ ਇਜ਼ਤ.....ਮੈਂ ਇਹ ਕੀ ਕੀਤਾ......।' ਤੇ ਉਹ ਬੇ ਹੋਸ਼ ਹੋ ਗਈ। ਕਪਤਾਨ ਨੇ ਉਸ ਨੂੰ ਇਕ ਬੰਦਰਗਾਹ ਤੇ ਉਤਾਰ ਦਿਤਾ। ਮਸਾ ਵੀ ਨਾਲ ਹੀ ਲਹਿ ਗਿਆ ਅਤੇ ਉਹ ਦੋਵੇਂ ਏਡੀ ਵੱਡੀ ਦੁਨੀਆਂ ਵਿਚ ਆਸਰਾ ਢੂੰਡ ਰਹੇ ਸਨ, ਕਿਸੇ ਦੇ ਰਹਿਮ ਲਈ ਮੁਮਤਾਜ ਨੇ ਹੱਥ ਅਡੇ। ਉਸ ਨੂੰ ਖੈਰ ਮਿਲ ਗਈ ਅਤੇ ਉਹ ਦਰ ੨ ਦੀਆਂ ਠੋਹਕਰਾਂ ਖਾ ਕੇ ਇਕ ਮਕਾਨ ਵਿਚ ਰਹਿਣ ਲਗ ਪਈ । -੧੭੩-