ਪੰਨਾ:ਨਵੀਨ ਦੁਨੀਆਂ.pdf/173

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੁਮਤਾਜ ਹੈਰਾਨ ਸੀ। ਅਜ ਸਵੇਰ ਤੋਂ ਹੀ ਉਸ ਨੇ ਤੋਂ ਕਪਤਾਨ ਨੂੰ ਕਿਧਰੇ ਨਹੀਂ ਸੀ ਤਕਿਆ । ਹੁਣ ਜਦ ਉਹ ਵਾਪਸ ਆਏ ਤਾਂ ਉਹ ਖੁਸ਼ੀ ਵਿਚ ਮਸਤ ਹੋ ਗਈ । ਸ਼ਾਮ ਨੂੰ ਉਨ੍ਹਾਂ ਦਾ ਜਹਾਜ਼ ਅਗੇ ਚਲ ਪਿਆ। ਰਾਤ ਰਾਤ ਹੀ ਉਹ ਸਿੰਘਾਪੁਰ ਦੀ ਬੰਦਰਗਾਹ ਵਿਚ ਜਾ ਪਹੁੰਚੇ। ਸਵੇਰ ਹੋਣ ਤੇ ਮੁਮਤਾਜ ਦਾ ਵੀ ਦਿਲ ਕੀਤਾ ਬਾਹਰ ਦੀ ਸੈਰ ਕਰਨ ਲਈ । ਉਹ ਇਕ ਸਹੇਲੀ ਨਾਲ ਸੈਰ ਲਈ ਚਲੀ ਗਈ | ਕਪਤਾਨ ਨੇ ਵੀ ਚਾਹ ਪੀਤੀ ਅਤੇ ਮੁਮਤਾਜ ਦੇ ਮਗਰੇ ਸ਼ਹਿਰ ਦੀ ਸੈਰ ਲਈ ਨਿਕਲ ਗਿਆ। ਸ਼ਾਮ ਨੂੰ ਉਹ ਵਾਪਸ ਆਏ ਤਾਂ ਥਕਾਵਟ ਨਾਲ ਉਹ ਬੜੇ ਬੇ- ਅਰਾਮ ਸਨ। ‘ਮਸਿਆ ! ਤੂੰ ਅਜੇ ਏਥੇ ਈ ਏਂ ?' ਮੁਮਤਾਜ ਨੇ ਮੱਸੇ ਨੂੰ ਵੇਖਕੇ ਹੈਰਾਨੀ ਜੇਹੀ ਪ੍ਰਗਟ ਕੀਤੀ। “ਹਾਂ.....ਮੈਂ ਵੀ ਪ੍ਰਦੇਸਾਂ ਵਿਚ ਕੀ ਧੱਕੇ ਖਾਵਾਂ । ਚੁਪ ਕਰਕੇ ਜਹਾਜ ਵਿਚ ਨੌਕਰੀ ਲੈ ਲਈ ਏ,' ਮੱਸੇ ਨੇ ਉਤਰ ਵਿਚ ਕਿਹਾ ‘ਨੌਕਰੀ ......ਮਿਲ ਗਈ।


‘ਹਾਂ.....ਰਸੋਈਏ ਦੀ ਨੌਕਰੀ । ਮਸਾ ਮੁਮਤਾਜ ਨੂੰ ਦਸਣਾ ਚਾਹੁੰਦਾ ਸੀ ਕਿ ਉਹ ਮੁਮਤਾਜ ਦੇ ਪਿਆਰ ਖਾਤਰ ਹੀ ਇਥੇ ਰਹਿ ਪਿਆ ਏ ਨਹੀਂ ਤਾਂ ਉਹ ਜਰੂਰ ਜਹਾਜ਼ ਵਿਚੋਂ ਲਹਿ ਜਾਂਦਾ। ਪਰ ਉਹ ਹੋਰ ਕੁਝ ਨਾ ਕਹਿ ਸਕਿਆ। ਮੁਮਤਾਜ ਦਾ ਜਹਾਜ਼ ਪਰਤ ਚੁਕਾ ਸੀ । ਕਈ ਦਿਨ ਤੇ ਕਈ ਰਾਤਾਂ ਤੇ ਕਈ ਮਹੀਨਿਆਂ ਤੋਂ ਮੁਮਤਾਜ ਕਪਤਾਨ ਦੇ ਨਾਲ ਰਹਿ ਰਿਹਾ ਸੀ । ਉਹ ਜਿਥੇ ਜਾਂਦੇ ਮੱਸਾ ਜ਼ਰੂਰ ਨਾਲ ਹੁੰਦਾ | ਮੱਸਾ ਮੁਮਤਾਜ ਲਈ ਇਕ ਆਸਰਾ ਜੇਹਾ ਸੀ ਜਿਸ ਕਰਕੇ ਉਹ ਜਾਣ ਬੁਝ ਕੇ ਉਹ ਨੂੰ ਆਪਣੇ ਨਾਲ ਰਖਦੀ। ਮੱਸੇ ਦਾ ਭੋਲਾਪਣ ਬਦਲਦਾ ਜਾ ਰਿਹਾ ਸੀ ਤੇ ਉਹ ਸਮਝਣ ਲਗ ਪਿਆ ਸੀ ਤੇ ਕਿ ਮੁਮਤਾਜ ਉਸਦੀ ਨਹੀਂ ਸਗੋਂ ਕਪਤਾਨ ਦੀ ਸਾਬਣ -੧੭੨-