ਪੰਨਾ:ਨਵੀਨ ਦੁਨੀਆਂ.pdf/172

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਨੇਕ ਟੈਂਪਲ ਸੱਪਾਂ ਵਾਲਾ ਅਸਥਾਨ] ਵੇਖਣ ਲਈ ਵੀ ਉਸ ਨੇ ਇਰਾਦਾ ਬਣਾਇਆ ਤੇ ਜਦ ਉਥੇ ਪਹੁੰਚਕੇ ਉਸ ਨੇ ਜੀਊਂਦੇ ਸੱਪ ਤੁਰੇ ਫਿਰਦੇ ਤੱਕੇ ਤਾਂ ਹੋਰ ਵੀ ਹੈਰਾਨ ਹੋਇਆ । ਪਹਿਲਾਂ ਤਾਂ ਉਹ ਡਰਿਆ ਪਰ ਜਦ ਉਸ ਵੇਖਿਆ ਕਿ ਹੋਰ ਯਾਤਰੂ ਵੀ ਕੋਲ ਜਾਕੇ ਵੇਖ ਰਹੇ ਹਨ ਤਾਂ ਉਹ ਵੀ ਅਗਾਂਹ ਵਧਿਆ । ਕੋਡੀ ਅਜੀਬ ਗਲ ਕਿ ਉਹ ਵੀ ਕਿਸੇ ਵਲ ਅਖ ਚੁਕ ਕੇ ਵੀ ਨਹੀਂ ਸਨ ਤੱਕਦੇ। ਆਪਣੀ ਧਨ ਵਿਚ ਮਸਤ ਸਨ, ਕਪਤਾਨ ਨੇ ਵਕਤ ਵੇਖਿਆ। ‘ਵਾਪਸ ਪਰਤਣਾ ਚਾਹੀਦਾ ਏ।' ਉਸ ਆਪਣੇ ਇਕ ਸਾਥੀ ਨੂੰ ਕਿਹਾ ਅਤੇ ਦੋਵੇਂ ਤੁਰ ਪਏ। ‘ਤਾਂ ਕੀ ਤੁਸੀਂ ਪੀਨੈਂਗ ਹਿੱਲ [ ਪੀਨੈਂਗ ਦੀ ਇਕ ਖਾਸ ਪਹਾੜੀ ੇ ਨਹੀਂ ਵੇਖੋਗੇ ? ਉਸ ਦੇ ਸਾਥੀ ਨੇ ਪੁਛਿਆ। ‘ਚਲੋ ਵੇਖਦੇ ਜਾਈਏ।’ ਉਸ ਨੇ ਜੁਆਬ ਵਿਚ ਕਿਹਾ ਅਤੇ ਦੋਵੇਂ ਮੋਟਰ ਲੈਕੇ ਪੀਨੈਂਗ ਹਿੱਲ ਵਲ ਰਵਾਨਾ ਹੋ ਗਏ। ‘ਅਸੀਂ ਹਿੱਲ ਦੇ ਉਤੇ ਨਹੀਂ ਜਾਵਾਂਗੇ । ਬਸ ਇਹ ਡਾਕ ਤੁਰਦੀ ਵੇਖਕੇ ਹੀ ਪਰਤ ਜਾਣਾ ਏ।' ਕਪਤਾਨ ਨੇ ਘੜੀ ਵਲ ਤਕਦਿਆਂ ਕਿਹਾ ਅਤੇ ਉਥੋਂ ਦੇ ਇਕ ਜਾਣੂੰ ਤੋਂ ਪਹਾੜੀ ਦੇ ਉਤਲੇ ਹਿਸੇ ਬਾਬਤ ਪੁਛਿਆ। ਉਹ ਕਾਫੀ ਸੰਤੁਸ਼ਟ ਸੀ। ‘ਉਤੇ ਕੁਝ ਨਹੀਂ। ਬਸ ਪਹਾੜੀ ਏ। ਲੋਕ ਉਵੇਂ ਹੀ ਵਸਦੇ ਨੇ ਜਿਵੇਂ ਇਹ ਲੋਕ ਰਹਿੰਦੇ ਨੇ । ਹਾਂ ਵਿਸ਼ੇਸ਼ਤਾ ਇਹ ਹੈ ਕਿ ਇਹ ਰੋਲ ਕਿਸੇ ਅੜੇ ਇੰਜਨ ਦੀ ਮਦਦ ਨਾਲ ਨਹੀਂ ਚਲਦੀ ਸਗੋਂ ਲੀਹਾਂ ਵਿਚ ਕੰਮ ਕਰਦੀ ਬਿਜਲੀ ਦੀ ਮਦਦ ਨਾਲ ਚਲਦੀ ਏ। ਇਹੋ ਕੁਝ ਵੇਖਣ ਲਈ ਲੋਕ ਇਸ ਰੇਲ ਦਾ ਸਫਰ ਕਰਦੇ ਨੇ। ਇਕ ਪੀਨੈਂਗ ਵਾਸੀ ਨੇ ਥੋੜੇ ਲਫਜ਼ਾਂ ਪਹਾੜੀ ਦਾ ਹਾਲ ਸੁਣਾ ਦਿਤਾ ਅਤੇ ਉਹ ਕੇ ਉਥੋਂ ਪਰਤ ਆਏ। ਵਿਚ ਹੀ ਕਪਤਾਨ ਨੂੰ ਦੋਵੇਂ ਸ਼ੁਕਰੀਆ ਕਹਿ -੧੭੧-