ਪੰਨਾ:ਨਵੀਨ ਦੁਨੀਆਂ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਈਆਂ ਸਨ । ਜਿਸ ਕਰਕੇ ਮੁਸਾਫਿਰਾਂ ਦਾ ਤੀਜਾ ਹਿੱਸਾ ਫਿਰ ਜੀਵਨ ਪ੍ਰਾਪਤ ਕਰ ਸਕਿਆ । ਬਾਕੀ ਦੇ ਜੀਵਨ ਖਵਾਜੇ ਦੀ ਭੇਟ ਕਰ ਦਿਤੇ ਗਏ । ਇਕ ਸ਼ੋਰ ਜੇਹਾ ਮਚਿਆ, ਘਬਰਾਹਟ ਜੇਹੀ ਫੈਲੀ, ਅੱਲਾ, ਰਾਮ, ਵਾਹਿਗੁਰੂ, ਕ੍ਰਿਸ਼ਨ, ਕਾਲੀ ਮਾਤਾ ਤੇ ਪਤਾ ਨਹੀਂ ਹੋਰ ਕਿਸ ਕਿਸ ਦੇ ਨਾਮ ਤੇ ਸੁਖਣਾਂ ਸੁਖੀਆਂ ਗਈਆਂ, ਪਰ ਸ਼ਾਇਦ ਕਿਸਮਤ ਮੁਸਾਫਿਰਾਂ ਦੇ ਹੱਕ ਵਿਚ ਨਹੀਂ ਸੀ ।ਹੋਣੀ ਸਭਨਾ ਨੂੰ ਲੈ ਡੁਬੀ । ਕਿਸੇ ਨੂੰ ਕੋਈ ਨਹੀਂ ਸੀ ਪਤਾ ਕਿ ਕਿੰਨੇ ਮੁਸਾਫਿਰ ਮਰ ਚੁਕੇ ਹਨ ਤੇ ਕਿੰਨੇ ਬਚ ਗਏ ਹਨ । ਧੂਹ ਘਸੀਟ ਤਾਰੂ ਮਲਾਹਾਂ ਨੇ ਜਿੰਨਿਆਂ ਨੂੰ ਬਚਾਇਆ ਸਹੀ ਸਲਾਮਤ ਦੂਜੇ ਜਹਾਜ਼ ਵਿਚ ਪਹੁੰਚਾਏ ਗਏ। ਡੁਬਣ ਵੇਲੇ ਜਹਾਜ਼ ਨੇ ਵਾਇਰਲੈਸ ਰਾਹੀਂ ਕੰਮ ਲੈਣਾ ਚਾਹਿਆ ਪਰ ਕੋਈ ਮਦਦ ਨਾ ਪਹੁੰਚੀ ਅਤੇ ਜਦ ਤਾਈਂ ਦੂਜਾ ਜਹਾਜ਼ ਅੱਪੜਿਆ ਬਚੇ ਹੋਏ ਮੁਸਾਫਿਰ ਵੀ ਬੇਹੋਸ਼ ਹੋ ਚੁਕੇ ਸਨ। ਸਾਰੀ ਰਾਤ ਦੀ ਅਣਥਕ ਮਿਹਨਤ ਤੋਂ ਬਾਅਦ ਜਦ ਬੇ- ਸੂਰਤ ਮੁਸਾਫਿਰਾਂ ਦੀਆਂ ਅੱਖਾਂ ਖੁਲ੍ਹੀਆ ਤਾਂ ਆਪਣੇ ਬਚੇ ਸਾਥੀਆਂ ਨੂੰ ਵੇਖਕੇ ਸਭਨਾਂ ਦੇ ਅੰਦਰ ਕਿਸੇ ਸ਼ੁਕਰ ਗੁਜ਼ਾਰੀ ਨੇ ਪ੍ਰਵੇਸ਼ ਕੀਤਾ । ‘ਮੱਸਿਆ ! ਹੁਣ ਕੀ ਹਾਲ ਏ ?’ ‘ਹਾਲ ਚੰਗਾ ਏ ਬੀਬੀ ਜੀ। ‘ਤੇਰੇ ਨਾਲ ਦਾ ਬਾਬਾ ਕਿਥੇ ਵੈ ‘ਉਹ ਤਾਂ ਸ਼ਾਇਦ ਡੁਬ ਗਿਆ ਏ । ਤੁਹਾਡਾ ਬਾਪੂ ਕਿਥੇ ? “ਉਹ ਵੀ ਹੋਣੀ ਦੇ ਜਾਲ ਵਿਚ ਪਹੁੰਚ ਚੁਕਾ ਏ । ਮੁਮਤਾਜ ਦੀਆ ਅੱਖਾਂ ਅੱਖਾਂ ਭਰ ਆਈਆਂ । ਉਹ ਬੜੀ ਮੁਸ਼ਕਲ ਨਾਲ ਆਪਣੇ ਦਿਲ ਨੂੰ ਥੰਮ੍ਹ ਰਹੀ ਸੀ ਪਰ ਜਦ ਮੱਸੋ ਪੁਛ ਕੀਤੀ ਤਾਂ ਉਸ ਦਾ ਰੋਕਿਆ ਹੋਇਆ ਸਬਰ ਕੜ੍ਹ ਪਾੜ ਕੇ ਵਹਿ ਤੁਰਿਆ। ਮੱਸੇ ਨੂੰ ਪਤਾ ਨਹੀਂ ਸੀ ਲਗਦਾ, ਉਹ ਕਿਵੇਂ ਚੁਪ ਕਰਾਵੇ । ਉਹ --੧੬੬-