ਪੰਨਾ:ਨਵੀਨ ਦੁਨੀਆਂ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਲ ਧੜਕਿਆ ਅਤੇ ਫਿਰ ਉਸ ਦਾ ਜੀਅ ਕੀਤਾ ਕਿ ਉਥੋਂ ਭਜ ਜਾਵੇ, ਪਰ ਉਹ ਕੁਝ ਨਾ ਕਰ ਸਕੀ । ਕਪਤਾਨ ਉਸਦੇ ਕੋਲ ਆ ਗਿਆ। “ਤੁਸੀਂ.....ਤੁ... ਸੀਂ......ਤੁਸੀਂ ਕਿਥੇ ਜਾ ਰਹੇ ਓ ? ‘ਜੀ ? .....ਜੀ ਅਸੀਂ ਮਲਾਯਾ ਜਾ ਰਹੇ ਹਾਂ ।’ ਉਸਦਾ ਜੁਆਬ ਸੀ । ‘ਤੁਸੀਂ ਓ.....ਉਥੇ ਕਿਉਂ ਜਾ ਰਹੇ ਓ ?' ਉਹ ਮਸਾਂ ਬੋਲ ਰਿਹਾ ਸੀ। ‘ਅਸੀਂ ਆਪਣੇ ਦੇਸ਼ ਵੀ ਕੀ ਕਰਨਾ ਸੀ। ਹੁਣ ਉਸ ਵਿਚ ਕੋਈ ਨਵੀਂ ਸ਼ਕਤੀ ਕੰਮ ਕਰ ਰਹੀ ਸੀ। “ਕਿਉਂ” ਕਪਤਾਨ ਨੇ ਆਪਣੇ ਆਪ ਵਿਚ ਨਵੀਨਤਾ ਮਹਿਸੂਸ ਕੀਤੀ। ‘ਮਲਾਯਾ ਵਿਚ ਮੇਰੀ ਮਾਂ ਏ, ਇਕ ਵਿਧਵਾ ਭਰਜਾਈ ਹੈ 1. ‘ਅੱ......ਛਾ ।’ ਤੇ ਕਪਤਾਨ ਚੁਪ ਹੋ ਗਿਆ । ਜਹਾਜ਼ ਨੇ ਜ਼ੋਰ ਨਾਲ ਹੁਲਾਰਾ ਖਾਧਾ। ਉਹ ਦੋਵੇਂ ਡਿਗਣੋਂ ਮਸਾਂ ਬਚੇ। ‘ਕੀ ਅਜ ਸਾਡੇ ਬਚਣ ਦੀ ਕੋਈ ਆਸ ਹੈ ?” ਮੁਮਤਾਜ ਨੇ ਹੈਰਾਨੀ ਭਰਿਆ ਪ੍ਰਸ਼ਨ ਕੀਤਾ। ਕਪਤਾਨ ਸ਼ਾਇਦ ਉਸ ਨੂੰ ਬਹੁਤ ਸਾਰਾ ਹੌਂਸਲਾ ਦਿਵਾਂਦਾ, ਪਰ ਜਹਾਜ਼ ਹੋਰ ਪਲਾਂ ਤਾਈਂ ਮੂਧਾ ਹੋਣ ਵਾਲਾ ਸੀ ਜਿਸ ਕਰਕੇ ਬਿਨਾਂ ਜੁਆਬ ਦਿਤਿਆਂ ਉਹ ਦੂਜੇ ਮਲਾਹਾਂ ਵਲ ਭਜ ਗਿਆ। ਮੁਮਤਾਜ ਦੀ ਜ਼ਿੰਦਗੀ ਨੇ ਜੇ ਬਹਾਰਾਂ ਵਲ ਪਾਸਾ ਪਰਤਿਆ ਤਾਂ ਉਹ ਬਹਾਰਾਂ ਪੱਤ ਝੜ ਦੇ ਰੂਪ ਵਿਚ ਬਦਲ ਗਈਆਂ । ਉਸ ਦੇ ਪਿਆਰ ਦੀ ਅਜੇ ਕਰੂੰਬਲ ਫੁਟੀ ਹੀ ਸੀ ਕਿ ਹੋਣੀ ਦੇ ਅਥਾਹ ਜ਼ੋਰ ਨੇ ਮੌਤ ਜੇਹਾ ਸੰਨਾਟਾ ਲੈ ਆਂਦਾ। ਸੂਰਜ ਦੀ ਅੰਤਮ ਰੌਸ਼ਨੀ ਅਲਵਿਦਾ ਕਹਿ ਰਹੀ ਸੀ ਜਦ ਮੁਮਤਾਜ ਦੇ ਜਹਾਜ਼ ਨੇ ਟੁੱਬੀ ਮਾਰ ਦਿਤੀ । ਜਹਾਜ਼ ਦੇ ਆਸੇ ਪਾਸੇ ਕਈ ਕਿਸ਼ਤੀਆਂ ਠੇਲ੍ਹੀਆਂ -੧੬੫-