ਪੰਨਾ:ਨਵੀਨ ਦੁਨੀਆਂ.pdf/165

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿਸੇ ਮਹਿਰਮ ਦੀ ਭਾਲ ਵਿਚ ਸੀ। ਤੇ ਜਦ ਉਸ ਨੇ ਮੁਮਤਾਜ ਦੇ ਭੂਰੇ ਕੇਸਾਂ ਤੇ ਸੂਰਜ ਦੀ ਸੁਨਿਹਰੀ ਰੋਸ਼ਨੀ ਪੈਂਦੀ ਵੇਖੀ ਤਾਂ ਉਸ ਦਾ ਕਾਬੂ ਜਾਂਦਾ ਰਿਹਾ। ਉਹ ਆਪਣੀ ਢੂੰਡ ਵਿਚ ਸਫਲ ਹੋ ਗਿਆ ਜਾਪਦਾ ਸੀ, ਹੁਣ ਉਸਦਾ ਚਿਹਰਾ ਤਾਂ ਸ਼ਾਂਤ ਸੀ ਪਰ ਆਤਮਾ ਬੇ-ਅਰਾਮ ਜਾਪਦੀ ਸੀ । ਉਹ ਆਪਣੀ ਡੀਊਟੀ ਤੋਂ ਬੇ ਖਬਰ ਨਹੀਂ ਸੀ, ਪਰ ਉਹ ਜਦ ਸਾਰੀਆਂ ਕੋਸ਼ਿਸ਼ਾਂ ਕਰਕੇ ਹਾਰ ਗਿਆ ਤਾਂ ਕਿਸਮਤ ਤੇ ਡੋਰੀ ਸੁਟ ਕੇ ਸਮੁੰਦਰ ਦੀਆਂ ਲਹਿਰਾਂ ਦਾ ਅੰਦਾਜ਼ਾ ਲਗਾਉਣ ਲਈ ਡੈੱਕ ਤੇ ਆ ਖਲੋਤਾ ।ਉਸ ਦੇ ਪਿਛੇ ਹੋਰ ਚੰਗੇ ਚੰਗੇ ਮਲਾਹ ਆਪਣੀਆਂ ਦੂਰਬੀਨਾਂ ਨਾਲ ਕਿਸੇ ਆਸੇ ਪਾਸੇ ਜਾ ਰਹੇ ਜਹਾਜ਼ ਦੇ ਆਸਰੇ ਲਈ ਤੱਕ ਰਹੇ ਸਨ, ਕਪਤਾਨ ਉਨ੍ਹਾਂ ਦੀਆਂ ਨਜ਼ਰਾਂ ਤੋਂ ਉਹਲੇ ਹੋਣ ਲਈ ਡੈੱਕ ਦੀ ਇਕ ਨੁਕਰ ਵਲ ਹੋਕੇ ਖਲੋ ਗਿਆ । ਮੁਮਤਾਜ ਕਪਤਾਨ ਨੂੰ ਵੇਖ ਕੇ ਸ਼ਰਮਾ ਗਈ। ਉਸ ਦੀਆਂ ਨਜ਼ਰਾਂ ਝੁਕ ਗਈਆਂ। ਉਸ ਦੇ ਦਿਲ ਵਿਚ ਕਿਸੇ ਨਵੀਂ ਰੀਝ ਨੇ ਜਨਮ ਲਿਆ। ਕੋਈ ਨਵੀਂ ਤਮੰਨਾ ਉਸ ਦੇ ਅੰਗ ਅੰਗ ਵਿਚ ਦੌੜ ਗਈ। ਬਿਜਲੀ ਦੀ ਤੇਜੀ ਵਾਂਗ ਇਕ ਨਵੀਂ ਜੇਹੀ ਜ਼ਿੰਦਗੀ ਉਸ ਦੇ ਵੀਹਾਂ ਸਾਲਾਂ ਜਿੰਨੇ ਜੀਵਨ ਵਿਚ ਦੀ ਫਿਰ ਗਈ ਤੇ ਉਸ ਨੂੰ ਸਭ ਕੁਝ ਨਵਾਂ ਨਵਾਂ ਨਜ਼ਰੀਂ ਆਇਆ । ਮੁਮਤਾਜ ਨੇ ਫਿਰ ਉਤਾਂਹ ਤਕਿਆ। ਕਪਤਾਨ ਅਜੇ ਵੀ ਉਸੇ ਜਗ੍ਹਾ ਖਲੋਤਾ ਸੀ, ਪਰ ਉਸ ਦੀਆਂ ਨਜ਼ਰਾਂ ਲਹਿਰਾਂ ਵਿਚ ਗੁਆਚੀਆਂ ਹੋਈਆਂ ਸਨ। ਨੇ ਮੁਮਤਾਜ ਨੇ ਕਪਤਾਨ ਦੇ ਲੰਮੇ ਜੇਹੇ ਸਰੀਰ ਤੇ ਨਜ਼ਰ ਫੇਰੀ ਅਤੇ ਉਸ ਨੂੰ ਜਾਪਿਆ ਜਿਵੇਂ ਇਹ ਬੂਤ ਉਸ ਤੋਂ ਬਗੈਰ ਹੋਰ ਕਿਸੇ ਦੇ ਕਾਬਿਲ ਨਹੀਂ। ਉਹ ਪਤਾ ਨਹੀਂ ਅਜੇ ਹੋਰ ਕਿੰਨਾ ਕੁ ਚਿਰ ਸੋਚਦੀ ਰਹਿੰਦੀ ਜੇ ਕਰ ਕਪਤਾਨ ਉਸ ਵਲ ਕਦਮ ਨਾ ਪੁਟਦਾ। ਉਹ ਪਹਿਲਾਂ ਘਬਰਾਈ, ਫਿਰ ਉਸ ਦਾ ਦਿਲ ਜ਼ੋਰ ੨ -988-