ਪੰਨਾ:ਨਵੀਨ ਦੁਨੀਆਂ.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਕਪਤਾਨ ਦੇ ਮੂੰਹ ਤੇ ਵੀ ਤਾਂ ਘਬਰਾਹਟ ਸੀ। ‘ਐਵੇਂ ਭਰਮ ਏ ਤੈਨੂੰ।’ ‘ਨਹੀਂ ਅੱਬਾ ! ‘ਕਿਉਂ ਨਹੀਂ ਤਾਜੀ।’ ਹਾਏ, ਅਸੀਂ ਤਾਂ ਅਜੇ ਅਧਵਾਟੇ ਹੀ ਹਾਂ।' ‘ਮੁਮਤਾਜ ! ਤੂੰ ਪੜ੍ਹ ਲਿਖਕੇ ਵੀ ਐਡੋ ਐਡੇ ਭਰਮ ਲਈ ਫਿਰਨੀ ਏਂ। ਜੇ ਪੜ੍ਹੀ ਹਾਂ, ਤਦੇ ਤਾਂ ਡਰਨੀਆਂ । ਨਹੀਂ ਤਾਂ ਕਪਤਾਨ ਦੇ ਬੋਲਾਂ ਤੇ ਹੀ ਯਕੀਨ ਨਾ ਕਰ ਲੈਂਦੀ ।' ‘ਹਾ ਹਾ ਹਾ ਮਰਨੀ ’ ਤੇ ਮੁਮਤਾਜ਼ ਦਾ ਅੱਬਾ ਜਾਨ ਹੱਸ ਪਿਆ ਉਹ ਡਰੀ ਹੋਈ ਬੈਠੀ ਰਹੀ । ਉਹ ਪਤਾ ਨਹੀਂ ਕੀ ਸੋਚ ਰਹੀ ਸੀ। ਉਸ ਦੀਆਂ ਅੱਖਾਂ ਅੱਧ ਖੁਲ੍ਹੀਆਂ ਸਨ। ਉਸ ਦੇ ਬੁਲ੍ਹ ਫਰਕਦੇ ਅਤੇ ਸ਼ਾਂਤ ਹੋ ਜਾਂਦੇ, ਉਸ ਦੇ ਸਰੀਰ ਵਿਚ ਹਰਕਤ ਆਉਂਦੀ ਅਤੇ ਖਾਮੋਸ਼ ਹੋ ਜਾਂਦੀ। ਉਸ ਦੇ ਦੋਵੇਂ ਹੱਥ ਉਸ ਦੀ ਠੋਡੀ ਹੇਠ ਸਨ। ਉਸ ਦੇ ਭੂਰੇ ਜੇਹੇ ਕੇਸ ਕਿਸੇ ਅਣਦੇਖੀ ਸੁੰਦਰਤਾ ਗੁਆਹ ਸਨ। ਉਸ ਦੀ ਲੰਮੀ ਅਤੇ ਭਾਰੀ ਗੁੱਤ ਦੇ ਵਲਾਂ ਵਿਚ ਮੱਸੇ ਵਰਗੇ ਕਈ ਭੋਲੇ ਭਾਲੇ ਜੱਟਾਂ ਦੀਆਂ ਨਜ਼ਰਾਂ ਗੁਆਚ ਚੁਕੀਆਂ ਸਨ। ਭੂਰੀਆਂ ਅੱਖਾ ਦੀ ਤੱਕਣੀ ਨੇ ਮਲਾਹਾਂ ਦੇ ਕਦਮਾਂ ਦਾ ਰੁਖ ਇਸ ਕਮਰੇ ਵਲ ਜ਼ਿਆਦਾ ਕਰ ਦਿਤਾ ਸੀ । ਕਪਤਾਨ ਦੇ ਖਿਆਲਾਂ ਵਿਚ ਹੁਣ ਮੁਮਤਾਜ ਦਾ ਗੋਰਾ ਜੇਹਾ ਰੰਗ ਤੇ ਲੰਮਾ ਜੇਹਾ ਬੁਤ ਘੁੰਮਦਾ ਰਹਿੰਦਾ ਸੀ। ਦੇ ਮੁਮਤਾਜ ਦੇ ਅੱਬਾ ਜਾਨ ਨੂੰ ਡੁਬ ਜਾਣ ਦਾ ਕੋਈ ਡਰ ਨਹੀਂ ਸੀ ਪਰ ਉਹ ਆਪਣੀ ਬਚੀ ਦੀ ਸੁੰਦਰਤਾ ਤੋਂ ਅਣਜਾਣ ਨਹੀਂ ਸੀ। ਉਹ ਇਜ਼ਤ ਦੇ ਏਡੇ ਵਡੇ ਖਜਾਨੇ ਨੂੰ ਡੁਬਣ ਤੋਂ ਪਹਿਲਾਂ ਕਿਥੇ ਛੁਪਾਵੇਗਾ । ਮੁਮਕਿਨ ਸੀ ਕਿ ਡੁਬਕੇ ਮਰ ਜਾਂਦਾ -੧੬੨-