ਪੰਨਾ:ਨਵੀਨ ਦੁਨੀਆਂ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀ ਡਰ ਏ।' ਮੱਸੇ ਦਾ ਭੋਲਾ ਚਿਹਰਾ ਕਿਸੇ ਆਸ ਦੇ ਅਸਰ ਹੇਠ ਚਮਕ ਉਠਿਆ। ਸਭਨਾਂ ਦੇ ਕੰਨ ਕਪਤਾਨ ਦੇ ਬੋਲਾਂ ਲਈ ਕੱਸੇ ਹੋਏ ਸਨ, ਹਰ ਕਿਸੇ ਨੂੰ ਆਸ ਸੀ ਕਿ ਕਪਤਾਨ ਮੁਸਾਫਿਰਾਂ ਨੂੰ ਦਸੇਗਾ, ਅਸੀਂ ਹੁਣ ਕਿਸ ਹਾਲਤ ਵਿਚ ਦੀ ਵਿਚਰ ਰਹੇ ਹਾਂ । ਕਈ ਅੱਖਾਂ ਕਪਤਾਨ ਦੇ ਰਸਤੇ ਉਤੇ ਵਿਛੀਆਂ ਹੋਈਆਂ ਸਨ ਤੇ ਕਈ ਲਹਿਰਾਂ ਦੇ ਉਤਰਾ ਚੜ੍ਹਾ ਵਿਚ ਰੁਝੇ ਹੋਏ ਸਨ, ਇਸ ਝੰਡੇ ਵਡੇ ਪਾਣੀ ਬਾਬਤ । “ਮੁਸਾਫਿਰੋ! ਜੇ ਤੁਹਾਡੇ ਸਿਰ ਤੇ ਕੋਈ ਮੁਸੀਬਤ ਆਵੇ ਤਾਂ ਸਾਡਾ ਫਰਜ਼ ਨਹੀਂ ਕਿ ਅਸੀਂ ਮਰਨ ਤੋਂ ਪਹਿਲਾਂ ਮਰ ਜਾਈਏ। ਕੌਂਸਲ ਵਿਚ ਜ਼ਿੰਦਗੀ ਹੈ, ਸੋ ਹੌਂਸਲਾ ਨਾ ਢਾਓ ! ਪ੍ਰਮਾਤਮਾ ਸਾਡਾ ਸਹਾਈ ਹੋਵੇਗਾ। ਇਹ ਹਨੇਰੀ ਕਦੀ ਕਦੀ ਸਮੁੰਦਰਾਂ ਵਿਚ ਆਇਆ ਹੀ ਕਰਦੀ ਹੈ। ਘਬਰਾਣ ਦੀ ਲੋੜ ਨਹੀਂ । ਜਲਦੀ ਹੀ ਸਾਡਾ ਰਸਤਾ ਸਾਫ ਹੋ ਜਾਏਗਾ। ਕਪਤਾਨ ਨੇ ਮੁਸਾਫਿਰਾਂ ਨੂੰ ਹੌਂਸਲਾ ਦੇਣ ਦੇ ਲਹਿਜੇ ਵਿਚ ਕਿਹਾ ਅਤੇ ਚਲਿਆ ਗਿਆ । ਉਹ ਸਫੈਦ ਕਪੜਿਆਂ ਵਾਲੇ ਕਪਤਾਨ ਦੇ ਬੋਲ ਸਾਰਿਆਂ ਮੁਸਾਫਿਰਾਂ ਦੇ ਕੰਨਾਂ ਵਿਚ ਗੂੰਜਦੇ ਰਹੇ ਪਰ ਮੱਸਾ ਤਾਂ ਕਪਤਾਨ ਦੇ ਬੋਲਾਂ ਨੂੰ ਦੇਵੀ ਬੋਲ ਸਮਝਕੇ ਘੰਟਾ ਭਰ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰਦਾ ਰਿਹਾ | ‘ਡਰੋ ਨਹੀਂ ਬੇਟਾ !’ ਇਕ ਹੋਰ ਬੁਢੇ ਨੇ ਆਪਣੀ ਬੱਚੀ ਦੇ ਸਿਰ ਤੇ ਹੱਥ ਫੇਰਦਿਆ ਕਿਹਾ ਰਹੀ ਸੀ, ‘ਅੱਬਾ ! ਮੇਰਾ ਦਿਲ ਡਰਦਾ ਏ ।' ਕੁੜੀ ਸੁੰਗੜੀ ਜਾ ਨੇ ‘ਹੁਣ ਤਾਂ ਕੋਈ ਖਤਰਾ ਨਹੀਂ ਕਮਲੀਏ । ਬੁਢੇ ਨੇ ਕੁੜੀ ਨੂੰ ਪਲੋਸਿਆ ਐਹ ਛੱਲਾਂ ਤਾਂ ਵੇਖੋ ਅੱਬਾ !' ਉਹ ਹੋਰ ਡਰੀ । ਇਹ ਛੱਲਾਂ ਤਾਂ ਇਵੇਂ ਹੀ ਵਜਦੀਆਂ ਰਹਿੰਦੀਆਂ ਨੇ। 3 -੧੬੧-