ਪੰਨਾ:ਨਵੀਨ ਦੁਨੀਆਂ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਰਾਮ ਨਾ ਆਇਆ। ਇਥੇ ਪਹੁੰਚਕੇ ਉਹ ਕੁਝ ਝਿਜਕੀ ਤੇ ਫਿਰ ਕਹਿਣ ਲੱਗੀ:- ‘ਇਕ ਐਤਵਾਰ ਮੈਂ ਕੰਮ ਤੇ ਕਾਰਖਾਨੇ ਗਈ । ਉਸਨੇ ਹੋਰਨਾਂ ਇਸਤ੍ਰੀਆਂ ਨਾਲੋਂ ਮੈਨੂੰ ਵਧ ਕੰਮ ਦਿਤਾ । ਮੈਂ ਬੜੀ ਖੁਸ਼ ਸਾਂ ਕਿ ਅਜ ਬਹੁਤੇ ਪੈਸੇ ਮਿਲਣਗੇ, ਪਰ ਹਾਏ ! ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਹਾਂ, ਮੈਂ ਆਪਣਾ ਕੰਮ ਬੜੀ ਜਲਦੀ ਤੇ ਹੁਸ਼ਿਆਰੀ ਨਾਲ ਕਰਨਾ ਸ਼ੁਰੂ ਕਰ ਦਿਤਾ ਤਾਂ ਜੋ ਜਲਦੀ ਖਤਮ ਹੋ ਜਾਵੇ।ਦੋ ਵਜੇ ਤਕ ਹੋਰ ਸਾਰੀਆਂ ਇਸਤ੍ਰੀਆਂ ਆਪਣਾ ਆਪਣਾ ਕੰਮ ਖਤਮ ਕਰਕੇ ਚਲੀਆਂ ਗਈਆਂ, ਪਰ ਮੇਰੇ ਕੋਲ ਕੰਮ ਵਧੇਰੇ ਹੋਣ ਕਰਕੇ ਉਥੇ ਬੈਠਣਾ ਪਿਆ । ਕੁਝ ਚਿਰ ਬਾਦ ਚਪੜਾਸੀ ਨੇ ਆਕੇ ਕਿਹਾ, ‘ਸੁਰਿੰਦਰ ਤੁਮੇਂ ਸਾਹਿਬ ਬੁਲਾਤੇ ਹੈਂ ਡਰ ਨੇ ਮੇਰੇ ਦਿਲ ਵਿਚ ਘਰ ਪੈਦਾ ਕਰ ਲਿਆ। ‘ਪਤਾ ਨਹੀਂ ਕੀ ਗਲ ਹੈ', ਮੈਂ ਦਿਲ ਵਿਚ ਸੋਚਿਆ। ਮਜਬੂਰਨ ਉਠਕੇ ਚਪੜਾਸੀ ਨਾਲ ਦਫਤਰ ਵਲ ਤੁਰ ਪਈ। ਦਿਲ ਵਿੱਚ ਖਿਆਲ ਪੈਂਦਾ ਹੋਇਆ ਕਿ ਉਥੋਂ ਹੀ ਵਾਪਸ ਮੁੜ ਜਾਵਾਂ, ਪਰ ਵਾਪਸ ਨਾ ਮੁੜ ਸਕੀ। ਮੇਰੀ ਤਬਾਹੀ ਮੈਨੂੰ ਘਸੀਟ ਕੇ ਉਧਰ ਲੈ ਜਾ ਰਹੀ ਸੀ। ਦਫਤਰ ਵਿਚ ਵੜਦਿਆ ਹੀ ਚਪੜਾਸੀ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿਤਾ। ਉਸ ਦੀ ਬਦ-ਨੀਤੀ ਦਾ ਮੈਨੂੰ ਸਾਫ ਸਾਫ ਪਤਾ ਲਗ ਗਿਆ । ਬਿਨਾਂ ਅਗੇ ਵਧਦਿਆਂ ਮੈਂ ਜਲਦੀ ਨਾਲ ਵਾਪਸ ਮੁੜੀ, ਪਰ ਬਦਕਿਸਮਤੀ ਨਾਲ ਦਰਵਾਜ਼ਾ ਬਾਹਰੋਂ ਬੰਦ ਹੋ ਚੁਕਾ ਸੀ। ਮੈਂ ਮਜਬੂਰ ਸਾਂ, ਚੁਪ ਕਰਕੇ ਉਥੇ ਹੀ ਖਲੋ ਗਈ ।ਉਹ ਮੇਰੀ ਮਜਬੂਰੀ ਵੇਖਕੇ ਹਸਣ ਲਗ ਪਿਆ ਤੇ ਬੋਲਿਆ, ‘ਸੁਰਿੰਦਰ ਤੂੰ ਡਰ ਕਿਉਂ ਗਈ ਏਂ ? ਜਦ ਦਾ ਤੈਨੂੰ ਵੇਖਿਆ ਹੈ, ਦਿਲ ਨੂੰ ਚੈਨ ਨਹੀਂ ਆਉਂਦਾ, ਆ ਮੇਰੀ ਜਾਨ ਮੇਰੇ ਕੋਲ।' ਇਹ ਸੁਣਦਿਆਂ ਹੀ ਮੈਂ ਥਰ ਥਰ ਕੰਬਣ ਲਗ ਪਈ ਤੇ -944-