ਪੰਨਾ:ਨਵੀਨ ਦੁਨੀਆਂ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੇ ਕੁਝ ਦਿਨਾਂ ਬਾਦ ਬੇਬੀ ਰੋਂਦੀ ਰੋਂਦੀ ਮੇਰੇ ਕੋਲ ਆਈ ਤੇ ਕਹਿਣ ਲਗੀ, ‘ਵੀਰ ਜੀ, ਭੈਣ ਜੀ ਨੇ ਮੈਨੂੰ ਸਕੂਲੋਂ ਕਢ ਦਿਤਾ ਹੈ । ‘ਕਿਉਂ ?’ ਮੇਰੇ ਮੂੰਹੋਂ ਇਕ ਦਮ ਨਿਕਲਿਆ। ‘ਭੈਣ ਜੀ ਕਹਿੰਦੇ ਸਨ ਤੇਰੇ ਕਪੜੇ ਸਾਫ ਨਹੀਂ ਹੁੰਦੇ, ਚੰਗੇ ਚੰਗੇ ਕਪੜੇ ਪਾਕੇ ਨਹੀਂ ਆਂਦੀ। ਅਮੀਰਾਂ ਦੇ ਬੱਚਿਆਂ ਵਿਚ ਗੰਦੇ ਕਪੜਿਆਂ ਵਾਲੇ ਬਚੇ ਨਹੀਂ ਰਹਿ ਸਕਦੇ ।' ਉਸ ਨੇ ਰੋਂਦੇ ਰੋਂਦੇ ਕਿਹਾ ਮੈਨੂੰ ਬੇਬੀ ਦੀ ਉਸ ਦਿਨ ਵਾਲੀ ਗਲ ਯਾਦ ਆ ਗਈ, ਚੰਗੇ ਚੰਗੇ ਸੋਹਣੇ ਸੋਹਣੇ ਕਪੜੇ ਪਾਕੇ ਆਇਆ ਕਰ, ਨਹੀਂ ਤਾਂ ਸਕੂਲੋਂ ਕਢ ਦੇਵਾਂਗੀ।' ਕਹਿੰਦੇ ਨੇ ਉਸਤਾਦਣੀ ਬਚੇ ਦੀ ਮਾਂ ਦੇ ਬਰਾਬਰ ਹੁੰਦੀ ਹੈ, ਪਰ ਇਹ ਤਾਂ ਦੈਂਤਣ ਨਾਲੋਂ ਘਟ ਨਹੀਂ ਨਿਕਲੀ । ਮੇਰੀਆਂ ਅਖਾਂ ਵਿਚ ਮੋਟੇ ਮੋਟੇ ਅਥਰੂ ਚਮਕਣ ਲਗੇ। ਰੋ ਨਾ ਬੇਬੀ, ਮੇਰੀ ਚੰਗੀ ਬੇਬੀ, ਤੈਨੂੰ ਦੂਜੇ ਸਕੂਲ ਬਿਠਾਵਾਂਗਾ, ਚੰਗੇ ਚੰਗੇ ਸੋਹਣੇ ਸੋਹਣੇ ਕਪੜੇ ਲੈਕੇ ਦੇਵਾਂਗਾ।' ਮੈਂ ਬੇਬੀ ਨੂੰ ਪਿਆਰ ਦੇਂਦਿਆਂ ਕਿਹਾ। ਜੇਬ ਵਿਚ ਹਥ ਮਾਰਿਆ, ਕੇਵਲ ਦਸ ਰੁਪੈ ਦਾ ਨੋਟ ਸੀ ਪਤਾ ਨਹੀਂ ਕਿਤਨੇ ਦਿਨਾਂ ਦੀ ਰੋਟੀ ਦਾ ਖਰਚ । ਇਕ ਹਥ ਵਿਚ ਨੋਟ ਫੜਕੇ ਤੇ ਦੂਜੇ ਹਥ ਵਿਚ ਬੇਬੀ ਦਾ ਹਥ ਫੜਕੇ ਮੈਂ ਬੇਬੀ ਨੂੰ ਕਿਹਾ, ‘ਆ ਬੇਬੀ, ਤੈਨੂੰ ਚੰਗੇ ਚੰਗੇ ਸੋਹਣੇ ੨ ਕਪੜੇ ਲੈ ਦਿਆਂ। ਬੇਬੀ ਖੁਸ਼ੀ ਨਾਲ ਇਸ ਤਰ੍ਹਾਂ ਉਛਲਣ ਲਗ ਪਈ ਜਿਵੇਂ ਉਸ ਨੂੰ ਇਕ ਦਮ ਕੋਈ ਬਹੁਤ ਵੱਡਾ ਖਜ਼ਾਨਾ ਲਭ ਪਿਆ ਹੋਵੇ। "f3" -940-