ਪੰਨਾ:ਨਵੀਨ ਦੁਨੀਆਂ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਪਰ ਕਦੋਂ, ਚਲੋ ਹੁਣ ਲੈ ਦਿਓ ? ‘ਹੁਣ ਤਾਂ ਮੇਰੇ ਕੋਲ ਇਕ ਪੈਸਾ ਵੀ ਨਹੀਂ, ਫਿਰ ਕਦੀ ਸਹੀ ।' ਤੇ ਬੇਬੀ ਖੇਡਣ ਚਲੀ ਗਈ ਮੇਰੇ ਦਿਮਾਗ ਤੇ ਵੰਨ-ਸੁ-ਵੰਨੇ ਖਿਆਲ ਸਵਾਰ ਹੋ ਗਏ। ਕੁਝ ਵੀ ਸਮਝ ਨਹੀਂ ਸੀ ਆਉਂਦਾ। ਕੀ ਗਰੀਬਾਂ ਦੇ ਬਚਿਆਂ ਸਕੂਲ ਵਿਚ ਪੜ੍ਹਨ ਦੀ ਵੀ ਇਜਾਜ਼ਤ ਨਹੀਂ ? ਓ ਰਬ ! ਤੂੰ ਕਿਹੋ ਜਹੀ ਦੁਨੀਆਂ ਬਣਾਈ ਹੈ, ਗਰੀਬਾਂ ਨੂੰ ਕਿਧਰੇ ਵੀ ਆਰਾਮ ਨਾਲ ਨਹੀਂ ਬੈਠਣ ਦਿਤਾ ਜਾਂਦਾ, ਹਰ ਪਾਸੇ ਠੋਕਰਾਂ ਮਾਰੀਆਂ ਜਾਂਦੀਆਂ ਹਨ, ਹਰ ਪਾਸੋਂ ਦੁਰਕਾਇਆ ਜਾਂਦਾ ਹੈ। ਫਿਰ ਬੇਬੀ ਦੀ ਮਾਸੂਮ ਸੂਰਤ ਮੇਰੇ ਸਾਹਮਣੇ ਆ ਗਈ, ‘ਮੈਂ ਤਾਂ ਗਰੀਬੀ ਦੇ ਪੰਜੇ ਵਿਚ ਫਸਿਆ ਹੋਇਆ ਹਾਂ, ਪਰ ਬੇਬੀ ਤਾਂ ਇਸ ਕੋਲੋਂ ਅਜ਼ਾਦ ਰਹਿਣੀ ਚਾਹੀਦੀ ਹੈ। ਉਸ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਇਹ ਸੋਚਕੇ ਕਿ ਸ਼ਾਇਦ ਕੋਈ ਐਡੀਟਰ ਮੇਰੀ ਕਹਾਣੀ ਲੈ ਹੀ ਲਵੇ, ਮੈਂ ਲਿਖਣ ਦੀ ਕੋਸ਼ਿਸ਼ ਕਰਨ ਲਗਾ, ਪਰ ਲਿਖਿਆ ਕਿਸ ਕੋਲੋਂ ਜਾਵੇ। ਮਨ ਦੇ ਉਤਰਾਵਾਂ ਚੜਾਵਾਂ ਵਿਚ ਕੋਈ ਵੀ ਵਾਕ ਸਿਧਾ ਨਹੀਂ ਸੀ ਜੁੜ ਰਿਹਾ। ਦਿਮਾਗ ਵਿਚ ਖਲਬਲੀ ਮਚੀ ਹੋਈ ਸੀ। ਕੰਨਾਂ ਵਿਚ ਘਾਂ ਘਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ, ਸਿਰ ਵਿਚ ਕੀੜੀਆਂ ਦੌੜਦੀਆਂ ਜਾਪਦੀਆਂ ਸਨ । ਮੈਂ ਸੋਚਿਆ ਮੁਕੰਮਲ ਤੇ ਚੰਗੀਆਂ ਕਹਾਣੀਆਂ ਲੋਣ ਸਮੇਂ ਐਡੀਟਰ ਕਈ ਤਰ੍ਹਾਂ ਦੀਆਂ ਗਲਾਂ ਬਣਾਉਂਦੇ ਹਨ ‘ਕੋਈ ਖਾਸ ਚੰਗੀ ਕਹਾਣੀ ਨਹੀਂ, ਕੋਈ ਨਵੀਨਤਾ ਨਹੀਂ, ਬੜਾ ਆਮ ਪਲਾਟ ਹ, ਪੁਰਾਣਾ ਸਟਾਈਲ ਹੈ' ਆਦਿਕ ਤੇ ਫਿਰ ਅਜਦੇ ਟੂਟੇ ਭਜੇ ਵਾਕਾਂ ਵਾਲੀ ਕਹਾਣੀ ਕੇਹੜਾ ਐਡੀਟਰ ਲਵੇਗਾ। ਕਲਮ ਨੂੰ ਮੇਜ਼ ਤੇ ਰਖ ਦਿਤਾ ਤੇ ਕਮਰੇ ਵਿਚ ਇਧਰ ਉਧਰ ਟਹਿਲਣ ਲਗ ਪਿਆ। --੧੪੯--