ਪੰਨਾ:ਨਵੀਨ ਦੁਨੀਆਂ.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੰਗ ਤੋਂ ਬਿਨਾਂ ? ਸਵੇਰੇ ਖਾਣ ਨੂੰ ਹੈ ਤੇ ਰਾਤ ਨੂੰ ਖਾਲੀ ਭਾਂਡੋ ਖੜਕਦੇ ਹਨ । ਵੱਡਾ ਆਇਆ ਏ ਗੁਰਦੀਪ ਨਾਲ ਵਿਆਹ ਕਰਾਉਣ ਵਾਲਾ, ਜ਼ਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜਫੇ। ਜਾਹ ਦਫਾ ਹੋ ਜਾ, ਬਦਮਾਸ਼ ਕਿਥੋਂ ਦਾ...... ਮੇਰਾ ਰੋਣਾ ਬਦੋ ਬਦੀ ਨਿਕਲ ਗਿਆ । ਦਿਲ ਦੇ ਅਰਮਾਨ ਸਾਹਮਣੇ ਆ ਆਕੇ ਮੇਰਾ ਮਖੌਲ ਉਡਾਂਦੇ ਨਜ਼ਰ ਆਏ, ਮੇਰੇ ਪਿਆਰ ਤੇ ਹਸਦੇ ਪ੍ਰਤੀਤ ਹੋਏ, ਮੇਰੀ ਗਰੀਬੀ ਦਾ ਮਜ਼ਾਕ ਉਡਾਂਦੇ ਦਿਸੇ। ਮੈਂ ਕਮਰੇ ਨੂੰ ਬੜੇ ਧਿਆਨ ਨਾਲ ਵੇਖਣ ਲਗ ਪਿਆ। ਕੰਧਾਂ ਤੇ ਕਲੀ ਹੋਈ ਨੂੰ ਪਤਾ ਨਹੀਂ ਕਿਤਨੇ ਸਾਲ ਹੋ ਗਏ ਸਨ । ਟੁਟੀ ਹੋਈ ਕੁਰਸੀ ਤੇ ਸ਼ਾਇਦ ਅਮੀਰ ਦਾ ਕੁੱਤਾ ਵੀ ਬੈਠਣਾ ਮਨਜ਼ੂਰ ਨਾ ਕਰਦਾ, ਮੇਜ਼ ਦੀ ਤਾਂ ਇਕ ਲਤ ਹੀ ਗਾਇਬ ਸੀ, ਇਟਾਂ ਰਖਕੇ ਉਸਨੂੰ ਖੜਾ ਕੀਤਾ ਹੋਇਆ ਸੀ, ਮੈਂ ਆਪਣੇ ਕਪੜਿਆਂ ਵਲ ਤਕਿਆ, ਥਾਂ ਥਾਂ ਕਮੀਜ਼ ਗੰਢੀ ਹੋਈ ਸੀ ਤੇ ਜਦ ਮੇਰੀ ਨਜ਼ਰ ਗੰਢੇ ਹੋਏ ਬੂਟਾਂ ਵਲ ਗਈ ਤਾਂ ਅਚਾਨਕ ਮੂੰਹ ਵਿਚੋਂ ਆਹ ਨਿਕਲੀ, ਓ ਰਬਾ ! ਕੀ ਇਹੋ ਜ਼ਿੰਦਗੀ ਗਰੀਬ ਦੀ ਹੈ, ਅਜ ਦੇ ਲਿਖਾਰੀ ਦੀ ? ਕੀ ਗਰੀਬ ਦੁਨੀਆਂ ਦੇ ਦੁਖ ਭੋਗਨ ਲਈ ਹੀ ਆਏ ਨੇ? ਕੀਤੇਰਾ ਇਹ ਇਨਸਾਫ ਠੀਕ ਹੈ ਕਿ ਕੋਈ ਬਹੁਤਾ ਗਰੀਬ ਹੋਵੇ ਤੇ ਕੋਈ ਵੱਡਾ ਅਮੀਰ । ਅਜ ਦਾ ਰਬ ਵੀ ਅਮੀਰਾਂ ਦਾ ਹੈ, ਗਰੀਬ ਚੜਾਵਾ ਚੜਾਨ ਜੋਗੇ ਜੇ ਨਾ ਹੋਏ । ਮੇਰਾ ਦਿਲ ਬਾਗੀ ਹੋ ਗਿਆ । ਮੈਂ ਸੋਚਾਂ ਵਿਚ ਡੁਬਿਆ ਹੋਇਆ ਸਾਂ ਕਿ ਬੇਬੀ ਫੇਰ ਭਜਦੀ ਭਜਦੀ ਆਈ ਤੇ ਕਹਿਣ ਲਗੀ, ਵੀਰ ਜੀ, ਸਕੂਲ ਦੇ ਭੈਣ ਜੀ ਕਹਿੰਦੇ ਸਨ ਤੂੰ ਚੰਗੇ ਚੰਗੇ ਸੋਹਣੇ ਸੋਹਣੇ ਕਪੜੇ ਪਾ ਕੇ ਆਇਆ ਕਰ। ਇਸ ਸਕੂਲ ਵਿਚ ਪਾ ਅਮੀਰਾਂ ਦੇ ਬੱਚੇ ਪੜ੍ਹਦੇ ਹਨ, ਨਹੀਂ ਤਾਂ ਸਕੂਲੋਂ ਕਢ ਦੇਵਾਂਗੀ।' ‘ਚੰਗਾ ਬੇਬੀ ਤੈਨੂੰ ਵੀ ਸੋਹਣੇ ੨ ਕਪੜੇ ਲੈ ਦੇਵਾਂਗਾ ।' -98t-