ਪੰਨਾ:ਨਵੀਨ ਦੁਨੀਆਂ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਹਾਣੀ ਕੀ ਸੀ ? ਨਿਰੀ ਪੁਰੀ ਅਥਰੂਆਂ, ਆਹਾਂ ਤੇ ਹੌਕਿਆਂ ਨਾਲ ਲਥ ਪਲਥ, ਗਰੀਬਾਂ ਦੀਆਂ ਸਿੱਸਕੀਆਂ ਫੁੱਟ ੨ ਕੇ ਉਸ ਵਿਚੋਂ ਨਿਕਲ ਰਹੀਆਂ ਸਨ ।ਮੈਂ ਸੋਚਣ ਲਗ ਪਿਆ, “ਕੀ ਅਜ ਦੇ ਲਿਖਾਰੀਆਂ ਨੂੰ ਸ਼ਿੰਗਾਰ ਰਸ ਲਿਖਣਾ ਹੀ ਨਹੀਂ ਆਉਂਦਾ ? ਕੀ ਅਜ ਦੇ ਲੇਖਕ ਖੁਸ਼ੀਆਂ ਤੋਂ ਬਹੁਤ ਦੂਰ ਗਮਾਂ ਦੀ ਦੁਨੀਆਂ ਦਾ ਵਰਨਣ ਕਰਨਾ ਹੀ ਜਾਣਦੇ ਹਨ ? ਕੀ ਖੁਸ਼ੀਆ ਨੂੰ ਇਨ੍ਹਾਂ ਅਪਣੀਆਂ ਲਿਖਤਾਂ ਵਿਚ ਲਿਆਉਣ ਦੀ ਸੋਂਹ ਖਾਧੀ ਹੋਈ ਹੈ ਤੇ ਫਿਰ ਇਕ ਦਮ ਮੈਨੂੰ ਆਪਣੇ ਆਪ ਕੋਲੋਂ ਜਵਾਬ ਮਿਲਿਆ, ‘ਤੇਰੀ ਲਿਖਤ ਵਿਚ ਕੇਹੜੀਆਂ ਖੁਸ਼ੀਆਂ ਹਨ, ਤੇਰੀਆਂ ਕਹਾਣੀਆਂ ਵਿਚ ਕੇਹੜਾ ਸ਼ਿੰਗਾਰ ਰਸ ਭਰਿਆ ਹੋਇਆ ਹੈ । ਥਾਂ ਥਾਂ ਰੋਂਦੀਆਂ ਕੁਰਲਾਦੀਆਂ ਜਿੰਦੜੀਆਂ ਦਾ ਤਾਂ ਵਰਨਣ ਹੈ, ਤੇ ਫਿਰ ਮੈਂ ਆਪਣੇ ਆਪ ਵੇਖਣ ਲਗ ਪਿਆ, ਬੜੀ ਹੈਰਾਨੀ ਨਾਲ ਸਾਰੇ ਕਮਰੇ ਵਲ ਇਸ ਤਰ੍ਹਾਂ ਵੇਖਣ ਲਗ ਪਿਆ ਜਿਵੇਂ ਮੈਂ ਕੋਈ ਪਾਗਲ ਹੁੰਦਾ ਹਾਂ। ਮੈਂ ਸੋਚਾਂ ਵਿਚ ਗ਼ਲਤਾਨ ਸਾਂ ਕਿ ਇਤਨੇ ਵਿਚ ਬੇਬੀ ਭਜਦੀ ਭਜਦੀ ਮੇਰੇ ਕੋਲ ਆਈ ਤੇ ਕਹਿਣ ਲਗੀ, ‘ਵੀਰ ਜੀ ਇਕ ਸਵਾਲ ਤਾਂ ਸਮਝਾਉ ‘ਵਿਖਾ ਜ਼ਰਾ’ ਮੈਂ ਆਪਣਾ ਧਿਆਨ ਉਸ ਵਲ ਮੋੜਦੇ ਕਿਹਾ, ਹਿਸਾਬ ਦੀ ਕਿਤਾਬ ਉਸ ਕੋਲੋਂ ਫੜ ਲਈ। ਇਕ ਆਦਮੀ ਨੇ ਇਕ ਮੋਟਰ ਕਾਰ ਉਂਨੀ ਹਜ਼ਾਰ ਸਤ ਸੌ ਪਚਾਸੀ ਰੁਪੈ ਨੌਂ ਆਨੇ ਨੌ ਪਾਈ ਦੀ ਖਰੀਦੀ। ਜੇ ਉਹ ਬਾਰਾਂ ਮੋਟਰਾਂ ਖ੍ਰੀਦਣੀਆਂ ਚਾਵੇ ਤਾਂ ਕਿਤਨੇ ਦੀਆਂ ਆਉਣਗੀਆਂ। ਇਤਨੀ ਵੱਡੀ ਰਕਮ ਸੁਣਕੇ ਮੈਂ ਬੇਬੀ ਦੇ ਮੂੰਹ ਵਲ ਤਕਣ ਲੱਗ ਪਿਆ। ਮੇਰਾ ਦਿਮਾਗ ਭੌਣ ਲਗ ਅਖਰ ਧੁੰਧਲੇ ਜਾਪਣ ਲਗ ਪਏ । ਰਕਮਾਂ ਅਮੀਰਾਂ ਕੋਲ ਹੁੰਦੀਆਂ ਹਨ। ਨਹੀਂ ਕੀ ਲਿਆ । ਕਿਤਾਬ ਦੇ ਇਤਨੀਆਂ ਵਡੀਆਂ ਐਵੇਂ ਹੀ ਕਿਤਾਬ -984-