ਪੰਨਾ:ਨਵੀਨ ਦੁਨੀਆਂ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੌੜੇ ਘੱਟ

ਕਦੀ ਕਦੀ ਜਦੋਂ ਮੈਂ ਬਹੁਤ ਹੀ ਜ਼ਿਆਦਾ ਉਦਾਸ ਹੋ ਜਾਂਦਾ ਹਾਂ, ਆਪਣੇ ਆਪ ਨੂੰ ਬਿਲਕੁਲ ਇਕਲਾ ਮਹਿਸੂਸ ਕਰਦਾ ਹਾਂ, ਘਰ ਸੁੰਨਾ ਸੁੰਨਾ ਜਾਪਦਾ ਹੈ, ਗਰੀਬੀ ਮੇਰਾ ਮਜ਼ਾਕ ਉਡਾਂਦੀ ਨਜ਼ਰ ਆਉਂਦੀ ਹੈ, ਕੰਧਾਂ ਹਸ ਹਸਕੇ ਮੇਰੀ ਗਰੀਬੀ ਦਾ ਮਖੌਲ ਉਡਾਂਦੀਆਂ ਜਾਪਦੀਆਂ ਹਨ ਤਾਂ ਮੈਂ ਮਨ ਲਈ ਸ਼ਾਂਤੀ ਪ੍ਰਾਪਤ ਕਰਨ ਲਈ, ਆਪਣੇ ਆਪ ਫਿਕਰਾਂ ਗਮਾਂ ਤੋਂ ਅਜ਼ਾਦ ਕਰਨ ਲਈ ਆਪਣੀਆਂ ਲਿਖੀਆਂ ਕਹਾਣੀਆਂ ਹੀ ਪੜ੍ਹਨ ਲਗ ਜਾਂਦਾ ਹਾਂ।

ਕਹਾਣੀਆਂ ਵਿਚੋਂ ਮਨ ਨੂੰ ਸ਼ਾਂਤੀ ਮਿਲਣੀ ਕਈ ਵਾਰੀ ਬਹੁਤ ਹੀ ਮੁਸ਼ਕਲ ਹੋ ਜਾਂਦੀ ਹੈ, ਕਿਉਂਕਿ ਮੁੜ ਮੁੜਕੇ ਉਹੋ ਕਹਾਣੀਆਂ ਪੜ੍ਹਨ ਨੂੰ ਮੇਰਾ ਜੀਅ ਬਿਲਕੁਲ ਨਹੀਂ ਕਰਦਾ, ਦਿਲ ਉਕਤਾਹ ਜਾਂਦਾ ਹੈ। ਹਾਂ, ਜਦ ਕਦੀ ਮੈਂ ਕੋਈ ਨਵੀਂ ਕਹਾਣੀ ਲਿਖਦਾ ਹਾਂ ਤਾਂ ਇਕ ਦੋ ਵਾਰੀ ਦਿਲ ਪਰਚ ਜਾਂਦਾ ਹੈ। ਰਸਾਲੇ ਜਾਂ ਹੋਰ ਕਿਤਾਬਾਂ ਖ੍ਰੀਦਣ ਜੋਗਾ ਤਾਂ ਮੈਂ ਹੈ ਹੀ ਨਹੀਂ, ਪਰ ਫਿਰ ਵੀ ਕਦੀ ਨਾ ਕਦੀ ਕਿਸੇ ਦੋਸਤ ਕੋਲੋਂ ਰਸਾਲਾ ਫੜ ਲਿਆ,

-੧੪੩-