ਪੰਨਾ:ਨਵੀਨ ਦੁਨੀਆਂ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਰ ਪਏ। .....ਠਹਿਰੋ!.....ਸੁਖੇ ਦਾ ਖੂਨ ਕਿਸ ਕੀਤਾ ਏ? ਬਚ ਕੇ ਨਾ ਨਿਕਲੇ ਪਾਪੀ......।"

'ਇਹ ਖੂਨ ਕਿਸ ਕੀਤਾ ਏ? ਪੁਲੀਸ ਦੇ ਅਫਸਰ ਨੇ ਭੀੜ ਵਿਚ ਦਾਖਲ ਹੁੰਦਿਆਂ ਪਸ਼ਨ ਕੀਤਾ।

‘ਇਸ ਦਾ ਖੂਨੀ ਐਹ ਮਨਸੂਰ ਏ।' ਭੀੜ ਵਿਚੋਂ ਇਕ ਸ਼ੈਤਾਨ ਨੇ ਉਂਗਲੀ ਦਾ ਇਸ਼ਾਰਾ ਕਰਦਿਆਂ ਕਿਹਾ।

‘ਮਨਸੂਰ......?' ਧੀਰਜ ਮੱਲ ਤੇ ਸਿਪਾਹੀ ਹੈਰਾਨ ਹੋ ਕੇ ਬੋਲੇ।

‘ਨਹੀਂ ਝੂਠ ਹੈ, ਖੂਨ ਸ਼ੈਤਾਨਾਂ ਦੇ ਔਹ ਜਾ ਰਹੇ ਟੋਲੇ 'ਚੋਂ ਇਕ ਨੇ ਕੀਤਾ ਏ।' ਇਕ ਸਾਊ ਜੇਹਾ ਬਾਬਾ ਬੋਲਿਆ।

‘ਮਨਸੂਰ ਖੂਨੀ ਏ।”

‘ਨਹੀਂ......।’

'ਮਨਸੂਰ...।'

‘ਬਿਲਕੁਲ ਨਹੀਂ......।’ ਅਤੇ ਇਹੋ ਜੇਹੀਆਂ ਅਵਾਜ਼ਾਂ ਨੇ ਸਿਪਾਹੀਆਂ ਨੂੰ ਸ਼ਸ਼ੋਪੰਜ ਵਿਚ ਪਾ ਦਿੱਤਾ। ਸ਼ੈਤਾਨਾਂ ਦਾ ਭੱਜਾ ਜਾ ਰਿਹਾ ਟੋਲਾ ਸਿਪਾਹੀਆਂ ਨੇ ਜਾ ਘੇਰਿਆ। ਅਤੇ ਫਿਰ ਉਨ੍ਹਾਂ ਨੂੰ ਧੀਰਜ ਮੱਲ ਦੇ ਘਰ ਅਗੇ ਲਿਆ ਖਲ੍ਹਾਰਿਆ।

‘ਕੀ ਤੁਹਾਡੇ ਵਿਚੋਂ ਕੋਈ ਦਸ ਸਕਦਾ ਏ...ਇਹ ਖੂਨ ਕਿਸ ਕੀਤਾ ਏ? ਸਿਪਾਹੀਆਂ ਦੇ ਅਫਸਰ ਨੇ ਪੁੱਛਿਆ।

‘ਜਨਾਬ......ਮਨਸੂਰ ਤੋਂ ਬਿਨਾਂ ਇਹ ਖੂਨ ਹੋਰ ਕੌਣ ਕਰ ਸਕਦਾ ਸੀ?'

‘ਝੂਠ ਨਾ ਕਹੋ......ਸਚ ਸਚ ਕਹੋ।'

‘ਇਹ ਸੱਚ ਏ ਜਨਾਬ।' ਸ਼ੈਤਾਨ ਕਹਿ ਰਿਹਾ ਸੀ ਅਤੇ ਹੋਰ ਸਾਰੇ ਸ਼ੈਤਾਨ ਇਸ ਦੇ ਹਾਮੀ ਸਨ।

‘ਜਨਾਬ ਜੇ ਹੁਕਮ ਦੇਵੋ ਤਾਂ ਤੁਹਾਨੂੰ ਦਸਾਂ ਕਿ ਅਸਲ ਖੂਨੀ ਕੌਣ ਏ......' ਉਹੀ ਬਾਬਾ ਬੋਲਿਆ

--੧੩੯--