ਪੰਨਾ:ਨਵੀਨ ਦੁਨੀਆਂ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਸਾਂਵਰੀ ਦੀ ਮਾਂ......ਇਜ਼ਤ ਰੁਲ ਗਈ......।'

‘ਖਸਮਾਂ ਨੂੰ ਖਾਏ ਇਜ਼ਤ......ਜਦੋਂ ਮੁੰਡਿਆਂ ਦੀ ਇਜ਼ਤ ਨਹੀਂ ਤਾਂ ਕੁੜੀਆਂ ਦੀ ਇੱਜ਼ਤ ਸਾਨੂੰ ਕਿਉਂ ਦੁਖਾਂਦੀ ਏ? ਮੂੰਹ ਪਾੜ ਪਾੜ ਦਾਜ ਮੰਗਦੇ ਨੇ......ਵਡੇ ਇਜ਼ਤਾਂ ਵਾਲੇ......ਸਾਨੂੰ ਨਹੀਂ ਇਜ਼ਤ ਦੀ ਲੋੜ ਬਸ ਤਕੜਾ ਹੋ......ਕਿਹੜਾ ਇਸ ਦੁਨੀਆਂ ਵਿਚ ਇਜ਼ਤ ਵਾਲਾ ਏ ਸਾਂਵਰੀ ਦਾ ਬਾਪੂ! ਵਿਖਾ ਖਾਂ ਜ਼ਰਾ ਮੈਨੂੰ......ਵੇਖਾਂ ਉਹ ਕਿਹੜਾ ਲਾਟ ਏ, ਇਜ਼ਤ ਵਾਲਾ.......ਸਭ ਇਕੋ ਹੀ ਨੇ ਸਾਂਵਰੀ ਦੇ ਬਾਪੂ......ਤੂੰ ਇਕੱਲਾ ਨਹੀਂ ਬਿਨਾਂ ਇਜ਼ਤੋਂ......'

ਸਾਂਵਰੀ ਦੇ ਬਾਪੂ ਨੂੰ ਕੁਝ ਅਸਲੀਅਤ ਜਾਪੀ। ਉਸ ਸੋਚਿਆ। ਉਸ ਦੀ ਆਤਮਾ ਵਿਚ ਤਾਕਤ ਆ ਗਈ ਅਤੇ ਉਹ ਸਭ ਕੁਛ ਕਰਨ ਲਈ ਤਿਆਰ ਹੋ ਗਿਆ।

'ਮੌਤ......ਮੌਤ ਹੋ ਗਈ। ਸੁਖੇ ਦੇ ਸਿਰ 'ਚ ਸੱਟ ਵੱਜੀ ਸੂ......ਓਹੌ ਖੂਨ ਹੋ ਗਿਆ।' ਹੋ ਰਹੀ ਲੜਾਈ ਵਿਚੋਂ ਅਵਾਜ਼ਾਂ ਆਈਆਂ। ਧੀਰਜ ਮੱਲ ਅਗਾਂਹ ਨੂੰ ਭੱਜਾ।

'ਕੌਣ......ਕਿਸ ਦੀ ਮੌਤ ਹੋਈ ਏ? ਸੁੱਖਾ? ਸੁੱਖਾ ਮਾਰਿਆ ਗਿਆ?' ਧੀਰਜ ਮੱਲ ਭੀੜ ਨੂੰ ਚੀਰਦਾ ਹੋਇਆ ਲਾਸ਼ ਤਾਈਂ ਪਹੁੰਚਿਆ। ‘ਬਹੁਤ ਬੁਰਾ ਕੀਤਾ ਏ! ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਕਿਸ ਲਈ ਲੜ ਰਹੇ ਓ? ਤੁਹਾਡਾ ਕੀ ਹੱਕ ਏ ਸਾਂਵਰੀ ਲਈ ਵਰ ਚੁਣਨ ਯਾ ਨਾ ਚੁਣਨ ਦਾ? ਤੁਸੀਂ ਕੌਣ ਹੁੰਦੇ ਹੋ ਮੇਰੇ ਇਰਾਦੇ ਦੇ ਵਿਰੁੱਧ ਲੜਨ ਵਾਲੇ? ਚਲੇ ਜਾਓ ਇਥੋਂ......ਚਲੇ ਜਾਓ ਮੇਰੀਆਂ ਬਰੂਹਾਂ ਤੋਂ ਦੂਰ......ਮੈਂ ਜਾਣਨਾ......ਮੈਂ ਚੰਗੀ ਤਰ੍ਹਾਂ ਜਾਣਨਾ ਤੁਸੀਂ ਲੋਕ ਤਮਾਸ਼ਾ ਵੇਖਦੇ ਹੋ? ਤੁਸੀਂ ਕਿਸੇ ਦੇ ਨਾਸੂਰ ਨੂੰ ਤੱਕ ਤੱਕ ਹੱਸਣ ਵਾਲੇ ਅਜ ਮੇਰੇ ਹਮਦਰਦ ਦੇ ਅਖਵਾਣ ਲੱਗੇ ਹੋ......ਚਲੇ ਜਾਓ......!' ਧੀਰਜ ਮੱਲ ਦੇ ਬੋਲਾਂ ਨੇ ਸ਼ੈਤਾਨਾਂ ਦੇ ਸਿਰ ਨਿਵਾ ਦਿੱਤੇ। ਉਹ ਸ਼ਰਮਿੰਦਾ ਜੇਹਾ ਹਾਸਾ ਹਸਦੇ

-੧੩੮-