ਪੰਨਾ:ਨਵੀਨ ਦੁਨੀਆਂ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਕੁਝ ਨਹੀਂ ਸੀ ਕਰ ਸਕਦਾ, ਧੀ ਦੇ ਗਮ ਨੇ ਉਸ ਦੀ ਸੱਤਿਆ ਖਿੱਚ ਲਈ ਸੀ।

ਉਹ ਹੁਣ ਬਹੁਤ ਬੁਢਾ ਸੀ। ਲੜਾਈ ਦਾ ਰੌਲਾ ਉਸ ਨੂੰ ਸੁਣਾਈ ਦੇ ਰਿਹਾ ਸੀ ਪਰ ਉਹ ਜੀਉਂਦੇ ਜਾਗਦੇ ਮੁਰਦੇ ਦੀ ਤਰਾਂ ਸਾਂਵਰੀ ਦੇ ਡੋਲੇ ਨਾਲ ਢਾਸਣਾ ਲਾਈ ਖਲੋਤਾ ਸੀ। ਉਹ ਨਹੀਂ ਸੀ ਜਾਣਦਾ, ਉਸ ਦੇ ਘਰ ਅੰਦਰ, ਸਾਂਵਰੀ ਅਤੇ ਉਸ ਦੀ ਮਾਂ ਦੀ ਕੀ ਹਾਲਤ ਹੈ? ਦੋਵੇਂ ਭਾਵੇਂ ਮੌਤ ਨੂੰ ਅਵਾਜ਼ਾ ਦੇ ਰਹੀਆਂ ਸਨ ਪਰ ਕਿਸੇ ਇਨਸਾਫ ਲਈ ਦੁਹਾਂ ਦੀਆਂ ਰੂਹਾਂ ਤੜਪਦੀਆਂ ਸਨ, ਸਾਂਵਰੀ ਦੀ ਮਾਂ ਲੜ ਖੜਾਂਦੀ ਬਾਹਰ ਆਈ। ਪਿਛੇ ਪਿਛੇ ਸਾਂਵਰੀ ਵੀ ਆਈ ਪਰ ਬਾਹਰ ਨਿਕਲਣ ਦਾ ਹੌਂਸਲਾ ਨਾਂ ਕਰ ਸਕੀ ਅਤੇ ਮਾਂ ਨੂੰ ਅਗਾਂਹ ਭੇਜਿਆ, 'ਮਾਂ......ਬਾਪੂ ਨੂੰ ਕਹਿ...... ਇਹ ਪ੍ਰਮਾਤਮਾਂ ਦੀ ਰਜ਼ਾ ਏ.....ਹੌਂਸਲਾ ਨਾ ਹਾਰੇ......ਉਹ ਵੀ ਲੜੇ......। ਸਮਾਂ ਇਹੀ ਕਹਿ ਰਿਹਾ ਏ ਮਾਂ......

ਦੁਖ ਭਾਵੇਂ ਮੇਰਾ ਏ.....ਮੇਰੇ ਲਈ ਹੀ ਲੜੇ......ਮੈਂ ਤੁਹਾਡੀ ਬਚੀ ਹਾਂ......ਤੁਸਾਂ ਮੈਨੂੰ ਜਨਮ ਦਿਤਾ ਏ.....ਜਾ ਮਾਂ, ਬਾਪੂ ਨੂੰ ਕਹਿ......। ਅਤੇ ਉਸ ਦੀ ਮਾਂ ਬਾਹਰ ਗਈ। ਧੀਰਜ ਮਲ ਲਲਕਾਰ ਕੇ ਕਿਹਾ, ‘ਸਾਂਵਰੀ ਦੇ ਬਾਪੂ......ਮੈਂ ਜਾਨਣੀਆਂ ਤੈਨੂੰ ਦੁਖ ਏ, ਬੜਾ ਵਡਾ ਦੁਖ ਪਰ......ਪਰ ਸਾਂਵਰੀ ਸਾਡੀ ਸੰਤਾਨ ਏ......ਉਸ ਲਈ ਤੂੰ ਵੀ ਲੜ......ਇਨਸਾਫ ਮੰਗ......ਤੂੰ ਮਰਦ ਏਂ ਸਾਂਵਰੀ ਦਾ ਬਾਪੂ। ਇਹ ਹਾਲਤ ਚੰਗੀ ਨਹੀਂ ਲਗਦੀ। ਉਂਞ......ਹੌਂਸਲ ਨਾ ਹਾਰ ਫਿਰ ਕੀ ਹੋਇਆ ਜੇ ਅਮੀਰ ਮੁੰਡੇ ਨੇ ਸਾਡੀ ਸਾਂਵਰੀ ਨੂੰ ਮਨਜ਼ੂਰ ਨਹੀਂ ਕੀਤਾ......ਅਸੀਂ ਗਰੀਬ ਮਨਸੂਰ ਨੂੰ ਸਾਂਵਰੀ ਦਿਆਂਗੇ......।' ਧੀਰਜ ਮਲ ਦੀਆਂ ਅੱਖਾਂ ਉਤਾਂਹ ਉਠੀਆਂ। ਸਾਂਵਰੀ ਦੀ ਮਾਂ ਦੇ ਚਿਹਰੇ ਤੇ ਜੋਸ਼ ਸੀ। ਉਸ ਵੇਖਿਆ। ਉਸ ਨੂੰ ਵੀ ਹੋਸ਼ ਆਈ। ਉਹ ਠੀਕ ਤਰ੍ਹਾਂ ਖਲੋ, ਗਿਆ।

-੧੩੭-