ਪੰਨਾ:ਨਵੀਨ ਦੁਨੀਆਂ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨਕਾਰ ਕਰ ਦਿਤਾ......ਆਹ......ਇਹ ਕੀ ਕੁਝ ਮੈਂ ਵੇਖ ਰਿਹਾ?' ਉਸ ਨੇ ਵੇਖਿਆ, ਡੋਲੇ ਦੇ ਨਾਲ ਨਾਲ ਇਕ ਗਰੀਬ ਜਿਹਾ ਬਜ਼ੁਰਗ ਰੋਂਦਾ ਤੁਰਿਆ ਜਾ ਰਿਹਾ ਸੀ, "ਸਾਂਵਰੀ ਦਾ ਪਿਤਾ ਰੋ ਰਿਹਾ ਏ? ਤਾਂ ਕੀ ਸਾਂਵਰੀ ਦੁਲ੍ਹਨ ਬਣਨ ਤੋਂ ਇਨਕਾਰ ਕਰ ਰਹੀ ਏ? ਉਫ਼...... ਉਹ ਇਹ ਪਾਪ ਕਰ ਰਹੀ ਏ.....ਬਜ਼ੁਰਗ ਬਾਪੂ ਦੀ ਮੰਗ ਠੁਕਰਾ ਕੇ......ਇਸ ਦੀ ਇਜ਼ਤ ਲੁਟਾ ਕੇ ਸਾਂਵਰੀ ਪਾਪ ਕਰ ਰਹੀ ਏ.....ਮੈਂ ਉਸਨੂੰ ਰੋਕਾਂਗਾ।" ਅਤੇ ਉਹ ਉਚਾਣਾ ਤੋਂ ਭੱਜ ਪਿਆ। ਉਹ ਘਬਰਾਇਆ ਹੋਇਆ ਕਾਫਲੇ ਨਾਲ ਜਾ ਰਲਿਆ। ਹਾਲ ਦੀ ਘੜੀ ਉਸ ਨੂੰ ਕੁਝ ਸਮਝ ਨਾ ਆਇਆ। ਉਹ ਹੈਰਾਨੀ ਭਰਿਆ ਉਨ੍ਹਾਂ ਨਾਲ ਚੱਲੀ ਗਿਆ। ਉਸ ਨੇ ਸਭਨਾਂ ਵਲ ਨੂੰ ਤੱਕਿਆ, ਕੁਝ ਪੜਿਆ ਪਰ ਉਸ ਨੂੰ ਕਿਸੇ ਨਾ ਵੇਖਿਆ।

ਉਹ ਤੁਰਿਆ ਗਿਆ ਪਰ ਇਕ ਸਖਤ ਖਿਆਲ ਆ ੨ ਕੇ ਉਸਨੂੰ ਹੋਰ ਪਾਗਲ ਕਰ ਰਿਹਾ ਸੀ ‘ਸਾਂਵਰੀ ਨੇ ਪਾਪ ਕੀਤਾ ਹੈ।' ਉਹ ਹੋਰ ਸਹਾਰ ਨਾ ਸਕਿਆ। ਉਸ ਕਿਸੇ ਇਕ ਨੂੰ ਕਾਫਲੇ 'ਚੋਂ ਪੁਛ ਹੀ ਲਿਆ। ‘ਬਾਬਾ ਇਹ ਕੀ ਹੋ ਰਿਹਾ ਏ।' ਬਾਬੇ ਨੇ ਉਸ ਵਲ ਤੱਕ ਕੇ ਕਿਹਾ 'ਆਹ......ਵਿਚਾਰੇ ਧੀਰਜ ਮੱਲ ਦੀ ਅੱਜ ਪੱਗ ਲਹਿ ਗਈ ਸਮਝੋ।' ਉਸ ਨੂੰ ਬਾਬੇ ਦੀ ਗਲ ਕੁਛ ਅਜੀਬ ਜੇਹੀ ਲਗੀ, 'ਕਿਸ ਲਾਹੀ ਸੂ ਪੱਗ ਬਾਬਾ?' ਉਸ ਪੁਛਿਆ, ‘ਪੱਗ, ਹੋਰ ਕੌਣ ਲਾਹ ਸਕਦਾ ਏ ਜਦੋਂ ਧੀਆ ਘਰੀਂ ਹੋਣ, ਇਹੋ ਪੱਗ ਲਾਹਣ ਲਈ ਕਾਫੀ ਹੁੰਦੀਆਂ ਨੇ।' ਬਾਬਾ ਜਿਵੇਂ ਧੀਆਂ ਦੇ ਹਥੋਂ ਖਿੱਝਿਆ ਪਿਆ ਸੀ। ਉਸ ਨੂੰ ਹੋਰ ਸਮਝ ਨਾ ਪਈ, ਅਤੇ ਉਸ ਨੇ ਇਸ ਦਰਦਨਾਕ ਜੇਹੇ ਸਮੇਂ ਹੋਰ ਕੁਝ ਪੁਛ ਕੇ ਬਾਬੇ ਨੂੰ ਤੰਗ ਨਾ ਕਰਨਾ ਚਾਹਿਆ। ਸੋ ਉਹ ਚੁਪ ਹੋ ਗਿਆ ਅਤੇ ਬਾਬਾ ਉਸ ਦੇ ਨਾਲ ਨਾਲ ਚਲਦਾ ਹੋਇਆ, ਕਹਾਣੀ ਦਸਣ ਲਈ

-੧੩੨-