ਪੰਨਾ:ਨਵੀਨ ਦੁਨੀਆਂ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀ ਸੁਣਾਉਂਦੀ ਸੁਣਾਉਂਦੀ ਨੂਰਾਂ ਇਕ ਦਮ ਚੁਪ ਹੋ ਗਈ। ਅਖਾਂ ਵਿਚੋਂ ਅਥਰੂ ਵਗ ਰਹੇ ਸਨ। ਬਾਹਰ ਘੜਿਆਲ ਨੇ ਰਾਤ ਦੇ ਦੋ ਵਜਾਏ। ਮੈਂ ਉਸ ਵਲ ਤਕ ਕੇ ਕਿਹਾ, ‘ਫੇਰ?’

‘ਹਾਲਾਂ ਮੈਨੂੰ’ ਉਹ ਫਿਰ ਬੋਲਣ ਲਗੀ' ‘ਨਵੇਂ ਮਕਾਨ ਵਿਚ ਆਇਆਂ ਕੁਝ ਦਿਨ ਹੀ ਹੋਏ ਸਨ ਕਿ ਇਕ ਦਿਨ ਗਲੀ ਦਾ ਚੌਧਰੀ ਮੇਰੇ ਘਰ ਆਇਆ, ਮੈਨੂੰ ਡਰ ਪ੍ਰਤੀਤ ਹੋਇਆ, ਪਰ ਸੰਭਲ ਗਈ। ਚੌਧਰੀ ਨੂੰ ਹਥ ਜੋੜ ਕੇ ਸਲਾਮ ਕੀਤੀ।

‘ਬੇਟੀ ਮੈਂ ਤੈਨੂੰ ਕਹਿਣ ਕੁਝ ਆਇਆ ਹਾਂ।' ਉਸ ਨੇ ਮੰਜੀ ਤੇ ਬੈਠਦਿਆਂ ਕਿਹਾ।

‘ਦਸੋ ਜੀ?'

‘ਤੈਨੂੰ ਪਤਾ ਹੈ ਕਿ ਇਹ ਸ਼ਰੀਫਾਂ ਦਾ ਮਹਲਾ ਹੈ।'

‘ਪਰ ਮੈਂ ਕੋਈ ਬਦਮਾਸ਼ ਤਾਂ ਨਹੀਂ?' ਮੇਰੇ ਮੂੰਹੋਂ ਆਪਣੇ ਆਪ ਨਿਕਲ ਗਿਆ।

‘ਪਰ ਹੈਂ ਤਾਂ ਇਕ ਵੇਸਵਾ ਦੀ ਲੜਕੀ।'

'ਇਸ ਵਿਚ ਮੇਰਾ ਕੀ ਦੋਸ਼ ਹੈ?'

‘ਹੋਰ ਕਿਸ ਦਾ?'

‘ਤੁਹਾਡੇ ਵਰਗੇ ਸਮਾਜ ਦੇ ਠੇਕੇਦਾਰਾਂ ਦਾ', ਮੇਰਾ ਭੈ ਦੂਰ ਹੋ ਗਿਆ, ਖੂਨ ਖੌਲ੍ਹਣ ਲਗਾ, ‘ਜਿੰਨਾਂ ਨੇ ਮੇਰੀ ਮਾਂ ਨੂੰ ਵੇਸਵਾ ਬਣਨ ਤੇ ਮਜਬੂਰ ਕੀਤਾ। ਮੇਰੀ ਮਾਂ ਵੇਸਵਾ ਸੀ, ਪਰ ਮੈਂ ਤਾਂ ਨਹੀਂ?' ਕਹਿਣ ਨੂੰ ਤਾਂ ਮੈਂ ਇਹ ਸਾਰਾ ਕੁਝ ਕਹਿ ਗਈ ਪਰ ਮੇਰੇ ਮਨ ਵਿਚ ਕਿਸੇ ਆਫਤ ਦਾ ਡਰ ਪੈਦਾ ਹੋ ਗਿਆ।

ਮੇਰੀਆਂ ਖਰੀਆਂ ਖਰੀਆਂ ਸੁਣ ਕੇ ਚੌਧਰੀ ਨੂੰ ਹੋਰ ਗੁਸਾ

-੧੨੮-