ਪੰਨਾ:ਨਵੀਨ ਦੁਨੀਆਂ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਨਹੀਂ ਕੁਝ ਤੇ ਹੈ।’ ਮੈਂ ਹੌਸਲਾ ਕਰਕੇ ਕਹਿ ਦਿਤਾ।

ਉਹ ਚੁਪ ਹੋ ਗਈ, ਅਖਾਂ ਵਿਚ ਅਥਰੂ ਚਮਕਣ ਲਗੇ, ਸਿਰ ਨੀਵਾਂ ਝੁਕ ਗਿਆ।

‘ਤੁਸੀਂ ਰੋ ਰਹੇ ਹੋ?’

‘ਤੁਸੀਂ ਜੁ ਮੇਰੇ ਨਾਸੂਰ ਨੂੰ ਛੇੜ ਦਿਤਾ ਹੈ!'

‘ਮੈਂ ਬਹੁਤ ਸ਼ਰਮਿੰਦਾ ਹਾਂ।

'ਪੁਛੋ ਕੀ ਪੁਛਣਾ ਚਾਹੁੰਦੇ ਹੋ?' ਉਸ ਦੀ ਆਵਾਜ਼ ਵਿਚ ਨਰਮੀ ਆ ਗਈ।

‘ਤੁਸੀਂ ਇਸ ਕੰਮ ਨੂੰ ਛਡਦੇ ਕਿਉਂ ਨਹੀਂ?'

‘ਕੇਹੜਾ?'

‘ਜੇਹੜਾ ਤੁਸੀਂ ਅਪਣਾਇਆ ਹੋਇਆ ਹੈ।'

‘ਨਹੀਂ।’

‘ਐਵੇਂ ਹੀ।'

‘ਐਵੇਂ ਦਾ ਕਾਰਨ?'

ਉਹ ਕੁਝ ਬੋਲਣ ਹੀ ਲਗੀ ਸੀ ਕਿ ਬਾਹਰੋਂ ਇਕ ਬੁਢੀ ਕਮਰੇ ਵਿਚ ਦਾਖਲ ਹੋਈ, ਉਸ ਵਲ ਤਕਦੀ ਹੋਈ ਬੋਲੀ "ਨੂਰਾਂ! ਬਹੁਤ ਦੇਰ ਹੋ ਗਈ ਹੈ, ਹਾਲੇ ਜਾਣਾ ਨਹੀਂ, ਉਹ ਉਡੀਕਦੇ ਹੋਣਗੇ।'

‘ਅੰਮਾਂ ਤੂੰ ਚਲ ਮੈਂ ਆਉਂਦੀ ਹਾਂ', ਤੇ ਬੁਢੀ ਚਲੀ ਗਈ।

‘ਫੇਰ ਤੁਸਾਂ ਦਸਿਆ ਨਹੀਂ?' ਮੈਂ ਪੂਛਿਆ।

‘ਕੀ?’

‘ਤੁਸੀਂ ਇਹ ਕੰਮ ਕਿਉਂ ਕਰਦੇ ਹੋ?'

‘ਜਾਣਕੇ ਕੀ ਕਰੋਗੇ?'

‘ਨਹੀਂ ਜ਼ਰੂਰ ਦਸੋ।’

‘ਸਾਡੀ ਇਸ ਨਰਕੀ ਦੁਨੀਆਂ ਨੂੰ ਬਾਹਰੋਂ ਹੀ ਵੇਖਣਾ

-੧੨੫-