ਪੰਨਾ:ਨਵੀਨ ਦੁਨੀਆਂ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਖ. ਇਸ ਤਰ੍ਹਾਂ ਬਜ਼ਾਰ ਵਿਚ ਟਹਿਲ ਰਹੇ ਸਨ ਜਿਵੇਂ ਕਿਸੇ ਬਾਗ਼ ਦੀ ਸੈਰ ਕਰ ਰਹੇ ਹੋਣ। ਹਰ ਇਕ ਦੀਆਂ ਅਖਾਂ ਉਤੇ ਚੁਬਾਰਿਆਂ ਵਲ ਲਗੀਆਂ ਹੋਈਆਂ ਸਨ। ਸ਼ਰਾਬ ਵਿਚ ਮਸਤ ਉਹ ਮਿੱਟੀ ਦੇ ਪੁਤਲੇ ਕਾਮ ਵਸ ਹੋਏ ਬੜੇ ਬੇ-ਕਰਾਰ ਨਜ਼ਰ ਆ ਰਹੇ ਸਨ। ਕਈ ਦਬਾ ਦਬ ਚੁਬਾਰਿਆਂ ਦੀਆਂ ਪੌੜੀਆਂ ਚੜ ਰਹੇ ਸਨ। ਉਪਰ ਕਈ ਮਾਸੂਮ ਜਿੰਦੜੀਆਂ ਤਬਲੇ ਦੀ ਤਾਲ ਨਾਲ ਨਚ ਕੇ ਤੇ ਸਿਤਾਰ ਤੇ ਸਾਰੰਗੀ ਦੀ ਲੈਅ ਨਾਲ ਆਪਣੀ ਮਧੁਰ ਆਵਾਜ਼ ਨਾਲ ਗਾ ਕੇ ਸਮਾਜ ਦੇ ਠੇਕੇਦਾਰਾਂ, ਸਰਮਾਏਦਾਰਾਂ ਤੇ ਫਰਜ਼ੀ ਸੁਧਾਰਕਾਂ ਦਾ ਦਿਲ ਪਰਚਾ ਰਹੀਆਂ ਸਨ। ਉਹ ਉਨ੍ਹਾਂ ਦੀ ਇਕ ਇਕ ਅਦਾ ਤੇ ਇਕ ਇਕ ਲਫਜ਼ ਤੇ ਕੁਰਬਾਨ ਹੋ ਰਹੇ ਸਨ। ਪਾਣੀ ਵਾਂਗ ਪੈਸੇ ਵਹਾਏ ਜਾ ਰਹੇ ਸਨ ਤੇ ਸ਼ਰਾਬ ਦੀ ਮਸਤੀ ਵਿਚ ਝੂਮਣ ਵਾਲੇ ਸਵਰਗੀ ਝੂਟੇ ਲੈ ਰਹੇ ਸਨ।

“ਇਥੇ ਜ਼ਿੰਦਗੀ ਵਿਕਦੀ ਹੈ, ਚਾਰ ਪੈਸਿਆਂ ਬਦਲੇ, ਮਾਸੂਮੀਅਤ ਖਰੀਦੀ ਜਾਂਦੀ ਹੈ, ਆਪਣਾ ਦਿਲ ਪ੍ਰਚਾਹੁਣ ਖਾਤਰ, ਜਵਾਨ ਜਿੰਦੜੀਆਂ ਮਿੱਧੀਆਂ ਜਾਂਦੀਆਂ ਹਨ, ਕੇਵਲ ਦੋ ਮਿੰਟ ਦੇ ਸੁਆਦ ਬਦਲੇ, ਓ! ਇਨਸਾਨ ਲਾਹਨਤ ਹੈ ਤੇਰੀ ਇਸ ਕਰਤੂਤ ਤੇ, ਤੇਰੀ ਕਮੀਨਗੀ ਤੇ।

ਮੇਰਾ ਦਿਮਾਗ਼ ਝੁੰਜਲਾ ਉਠਿਆ, ਹਿਰਦਾ ਕੰਬ ਗਿਆ, ਬਹਿਬਲ ਹੋ ਗਿਆ। ਮੇਰੀ ਹਾਲਤ ਉਸ ਮੱਛੀ ਵਰਗੀ ਹੋ ਗਈ, ਜਿਸ ਨੂੰ ਹੁਣੇ ਸੁਣੇ ਪਵਿਤਰ ਤੇ ਸੀਤਲ ਜਲ ਦੀਆਂ ਸਵਰਗੀ ਲਹਿਰਾਂ ਵਿਚੋਂ ਕਢਕੇ ਬਾਹਰ ਰੇਤ ਤੇ ਵਗਾਹ ਮਾਰਿਆ ਹੋਵੇ। ਫਿਰ ਕੰਨਾਂ ਵਿਚ ਆਵਾਜ਼ ਗੂੰਜੀ,

“ਯਾਂ ਬੇ-ਕਸੋਂ ਕੋ ਠਿਕਾਨਾ ਨਹੀਂ..........।"

“ਪਤਾ ਨਹੀਂ ਇਹ ਕਿਸ ਬਦ-ਨਸੀਬ ਦੀ ਆਵਾਜ਼ ਹੈ, ਪਤਾ ਨਹੀਂ ਇਹ ਕੇਹੜਾ ਜ਼ਾਲਮ ਸਮਾਜ ਦੇ ਬੇ-ਦਰਦ ਪੈਰਾਂ ਹੇਠ ਮਿਧਿਆ ਫੁਲ ਹੈ। ਇਸ ਦੀ ਆਵਾਜ਼ ਵਿਚੋਂ ਮੈਨੂੰ ਇਕ ਬੜੇ ਵਡੇ

-੧੨੨-