ਪੰਨਾ:ਨਵੀਨ ਦੁਨੀਆਂ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਾਈ ਊ ... ਹਾਏ ਕੇਡੀ ਚਿਟੀ ਚਾਨਣੀ ਫੈਲਦੀ ਜਾ ਰਹੀ ਏ ਅਜ ਵੀ ਮੈਨੂੰ ਜ਼ਰੂਰ ਕੋਈ ਵੇਖ ਲਊਗਾ, ਜੋ ਅਜ ਵੀ ਮੈਂ ਕੁਝ ਨਾ ਕੁਝ ਚੋਰੀ ਨਾ ਕਰ ਸਕਿਆ ਤਾਂ ......।' ਉਹ ਕੰਬਣ ਲਗ ਪਿਆ। ਉਸ ਦੀ ਜ਼ਬਾਨ ਜਿਵੇਂ ਕਿਸੇ ਨੇ ਫੜ ਲਈ ਹੋਵੇ। ਉਸ ਦੀਆਂ ਅਖਾਂ ਵਿਚ ਦੀ ਕਈ ਸੀਨ ਬੀਤ ਰਹੇ ਸਨ, ਜਿਵੇਂ ਬਚੇ, ਔਰਤ ਅਤੇ ਬਿਰਧ ਮਾਈ ਬਾਪ ਰੋਟੀ ਦੀ ਰੱਟ ਲਾ ਲਾ ਕੇ ਵਾਰੀ ਵਾਰੀ ਮੌਤ ਦੇ ਮੂੰਹ 'ਚ ਕਿਰਦੇ ਜਾ ਰਹੇ ਹਨ। ਪਹਿਲਾਂ ਬਚੇ, ਫਿਰ ਬੁਢੇ ਮਾਈ ਬਾਪ ਤੇ ਅੰਤ ਉਸ ਨੂੰ ਆਪਣੇ ਪਿਆਰ ਦੀ ਨੰਨੀ ਜੇਹੀ ਦੁਨੀਆਂ, ਉਸ ਦੀ ਔਰਤ ਵੀ ਮੌਤ ਦੇ ਮੂੰਹ ਵਿਚ ਕੁਦਦੀ ਦਿਖਾਈ ਦਿਤੀ। ਅਸੀਂ ਨੰਗੇ ਹਾਂ, ਅਸੀਂ ਭੁਖੇ ਹਾਂ, ਅਸੀਂ ਮਰ ਰਹੇ ਹਾਂ।' ਜਿਵੇਂ ਉਹ ਵਾਰੀ ਵਾਰੀ ਕਹਿ ਰਿਹੇ ਸਨ। ਨੰਦੂ ਨੇ ਪਹਿਲਾਂ ਆਪਣੇ ਜਿਗਰ ਵਿਚੋਂ ਨਸਵਾਰੀ ਰੰਗ ਦਾ ਟੁਕੜਾ ਕਢਿਆ ਪਰ ਉਹ ਸੰਤੁਸ਼ਟ ਨਾ ਹੋਏ, ਉਸ ਨੇ ਆਪਣਾ ਪੇਟ ਚੀਰ ਕੇ ਉਹਨਾਂ ਦੀ ਭੁਖ ਮਿਟਾਉਣ ਦਾ ਯਤਨ ਕੀਤਾ ਪਰ ਉਹ ਏਨੇ ਨਾਲ ਕਿੰਜ ਰਜਦੇ, ਉਸ ਹੁਣ ਆਪਣੀਆਂ ਲਤਾਂ ਕਟੀਆਂ, ਉਹ ਅਜੇ ਵੀ ਭੁਖੇ ਸਨ। ਉਸ ਨੇ ਬਾਹਵਾਂ ਵੀ ਕਟ ਕੇ ਅਗੇ ਕਰ ਦਿਤੀਆਂ। ਹੁਣ ਜ਼ਰਾ ਉਹਨਾਂ ਦਾ ਚਿਹਰਾ ਸੰਤੁਸ਼ਟ ਜਾਪਣ ਲਗਾ ਪਰ ਹੁਣ ਨੰਦੂ ਮੁਰਦਾ ਸੀ। ਉਸ ਨੇ ਆਪਣੀ ਦੁਨੀਆਂ ਜੀਉਂਦੀ ਅਤੇ ਖੁਸ਼ ਰਖਣ ਲਈ ਆਪਾ ਵਾਰਿਆ ਸੀ। ਪਰ ਜਦ ਉਸ ਦੇ ਬਾਗ ਵਿਚ ਖੇੜਾ ਆਇਆ ਤਾਂ ਹੁਣ ਉਹ ਮੁਰਦਾ ਸੀ। ਜਦ ਉਹ ਜ਼ਿੰਦਾ ਸੀ ਤਦ ਉਸ ਦੀ ਦੁਨੀਆਂ ਮੁਰਦਾ ਸੀ ਪਰ ਜਦ ਦੁਨੀਆਂ ਜ਼ਿੰਦਾ ਹੋਈ ਤਾਂ ਉਹ ਮਰ ਚੁਕਾ ਸੀ।

‘ਆਹ ... ... ... ... ਕੇਡਾ ਦਰਦ ਮੈਂ ਤਕਿਆ ਏ, ਉਫ ... ... ... ਹਾਏ ... ... ... ਮੈਂ ਇਹ ਕੀ ਵੇਖਿਆ ਏ? ਨਹਿਸ਼, ਬਦ ਸਗਨੀ...।' ਉਹ ਕਹਿੰਦਾ ਗਿਆ।

-੧੧੧-