ਪੰਨਾ:ਨਵੀਨ ਦੁਨੀਆਂ.pdf/106

ਇਹ ਸਫ਼ਾ ਪ੍ਰਮਾਣਿਤ ਹੈ

ਮੈਲ ਇਸ ਤਰਾਂ ਜੰਮੀ ਹੋਈ ਸੀ। ਜਿਵੇਂ ਉਹ ਦੀਵਾਲੀ ਵਸਾਖੀ ਹੀ ਨਹਾਂਦੀ ਹੋਵੇ। ਮੇਰੇ ਦਿਲ ਵਿਚ ਰਾਜ ਲਈ ਪਹਿਲੇ ਨਾਲੋਂ ਵੀ ਵਧ ਹਮਦਰਦੀ ਪੈਂਦਾ ਹੋ ਗਈ। ਰਾਜ ਬਾਰੇ ਗੁਸੇ ਦੇ ਸਾਰੇ ਭਾਂਬੜ ਬੁਝ ਗਏ ਤੇ ਮੈਂ ਨਰਮੀ ਨਾਲ ਪੁਛਿਆ,

'ਰਾਜ ਤੂੰ ਉਸ ਦਿਨ ਆਈ ਕਿਓਂ ਨਾ?'

'ਬਾਬੂ ਜੀ ਤਕਦੀਰ ਜੁ ਮਾੜੀ ਸੀ?'

'ਕੀ ਮਤਲਬ?'

'ਮੈਂ ਇਸ ਦੁਨੀਆਂ ਦੇ ਹੋਰ ਧਕੇ ਖਾਣੇ ਸਨ।'

'ਕੁਝ ਗਲ ਵੀ ਦਸੇਂ।' ਮੇਰੀ ਹੈਰਾਨੀ ਵਧ ਰਹੀ ਸੀ।

'ਗਲ ਕੋਈ ਨਵੀਂ ਨਹੀਂ,' ਉਹ ਬੋਲੀ, 'ਹਰ ਕੋਈ ਗਰੀਬ ਦੀ ਮਜਬੂਰੀ ਦਾ ਨਾ-ਜਾਇਜ਼ ਫਾਇਦਾ ਉਠਾਂਦਾ ਹੈ।'

'ਪਰ ਹੋਇਆ ਕੀ ਹੈ?' ਮੈਂ ਕਾਹਲੀ ਨਾਲ ਪੁਛਿਆ।'

'ਤੁਸਾਂ ਉਸ ਦਿਨ ਸਚ ਹੀ ਕਿਹਾ ਸੀ ਕਿ ਮੇਰੇ ਲਈ ਰਾਤ ਨੂੰ ਬਾਜ਼ਾਰ ਵਿਚ ਸੌਣਾ ਖਤਰੇ ਤੋਂ ਖਾਲੀ ਨਹੀਂ, ਪਰ ਮੈਂ ਮੂਰਖ ਨਾ ਮੰਨੀ ਤੇ ਉਸ ਦਾ ਨਤੀਜਾ ਮੇਰੇ ਸਰੀਰ ਤੇ ਪ੍ਰਤੱਖ ਨਜ਼ਰ ਆ ਰਿਹਾ ਹੈ,' ਤੇ ਉਸ ਨੇ ਆਪਣੀਆਂ ਬਾਹਾਂ ਤੋਂ ਕਮੀਜ਼ ਉਚੀ ਕਰ ਦਿਤੀ।

'ਇਹ ਕੀ ਰਾਜ, ਤੈਨੂੰ ਕਿਸੇ ਮਾਰਿਆ ਹੈ, 'ਮੈਂ ਸਰੀਰ ਤੇ ਪਏ ਨੀਲਾਂ ਨੂੰ ਦੇਖਕੇ ਪੁਛਿਆ।

'ਹਾਂ ਬਾਬੂ ਜੀ।'

'ਕਿਸ ਨੇ?'

'ਸ਼ਹਿਰ ਦੇ ਰਖਵਾਲਿਆਂ ਨੇ।'

'ਤੇਰਾ ਮਤਲਬ?'

'ਪੁਲਿਸ ਨੇ।'

'ਪਰ ਕਿਉਂ?'

'ਕਿਉਂਕਿ ਉਹ ਮੇਰੀ ਰੁਲ ਚੁਕੀ ਜਵਾਨੀ ਨੂੰ ਹੋਰ ਰੋਲਣਾ ਚਾਹੂੰਦੇ ਸਨ, ਉਹਨਾਂ ਮੈਨੂੰ ਆਪਣੀ ਹਵਸ ਦਾ ਸ਼ਿਕਾਰ ਬਨਾਉਣਾ