ਪੰਨਾ:ਨਵੀਨ ਦੁਨੀਆਂ.pdf/104

ਇਹ ਸਫ਼ਾ ਪ੍ਰਮਾਣਿਤ ਹੈ

ਤੇ ਇਹਨਾਂ ਅਮੀਰਾਂ ਨੇ ਆਪਣੇ ਆਪ ਨੂੰ ਸਮਝ ਕੀ ਰਖਿਆ ਹੈ?'

ਉਸ ਦੇ ਲਫਜ਼ਾਂ ਵਿਚ ਬਗਾਵਤ ਦੀ ਬੂ ਆਉਂਦੀ ਸੀ। ਉਹ ਬੋਲਦੀ ਬੋਲਦੀ ਇਸ ਤਰਾਂ ਲਗਣ ਲਗ ਪੈਂਦੀ ਜਿਵੇਂ ਇਸ ਦੁਨੀਆਂ ਵਿਚ ਇਨਕਲਾਬ ਲੈ ਆਵੇਗੀ, ਸਮਾਜ ਦੇ ਖਿਲਾਫ ਬਗਾਵਤ ਕਰੇਗੀ। ਮੈਂ ਸਿਰ ਨੀਵਾਂ ਪਾਈ ਚੁਪ ਚਾਪ ਖਲੋਤਾ ਰਿਹਾ।

'ਚੰਗਾ ਰਾਜ ਤੂੰ ਮੈਨੂੰ ਪਰਸੋਂ ਕੰਪਨੀ ਬਾਗ ਵਿਚ ਉਚੇ ਗੁੰਬਦ ਦੇ ਲਾਗੇ ਮਿਲੀਂ, ਮੈਂ ਤੇਰੀ ਨੌਕਰੀ ਦਾ ਪ੍ਰਬੰਧ ਕਰ ਦੇਵਾਂਗਾ।' ਮੈਂ ਦਿਲ ਵਿਚ ਕੋਈ ਫੈਸਲਾ ਕਰਕੇ ਕਿਹਾ।

'ਨੌਕਰੀ... ...?' ਉਹ ਹੈਰਾਨੀ ਨਾਲ ਮੇਰੇ ਵਲ ਤਕਣ ਲਗੀ।

'ਹਾਂ ਰਾਜ ਨੌਕਰੀ।' ਮੈਂ ਉਸ ਦੀ ਹੈਰਾਨੀ ਦੂਰ ਕਰ ਦਿਤੀ।

'ਸਚ ਮੁਚ ਬਾਬੂ ਜੀ, ਮੈਨੂੰ ਨੌਕਰੀ ਮਿਲ ਜਾਏਗੀ?'

'ਕਿਉਂ ਨਹੀਂ ਰਾਜ।’

'ਚੰਗਾ ਬਾਬੂ ਜੀ ਮੈਂ ਤੁਹਾਡੇ ਤੇ ਯਕੀਨ ਕਰਦੀ ਹੋਈ ਪਰਸੋਂ ਤੁਹਾਨੂੰ ਜ਼ਰੂਰ ਮਿਲਾਂਗੀ। ਦੇਖਣਾ ਕਿਤੇ ਹੋਰਨਾਂ ਅਮੀਰਾਂ ਵਾਂਗ ... ...।' ਤੇ ਉਹ ਅਗੇ ਨਾ ਬੋਲ ਸਕੀ।

'ਨਹੀਂ ਨਹੀਂ ਰਾਜ, ਪੰਜੇ ਉਂਗਲਾਂ ਇਕੋ ਜਹੀਆਂ ਨਹੀਂ ਹੁੰਦੀਆਂ, ਮੈਂ ਉਨ੍ਹਾਂ ਅਮੀਰਾਂ ਵਾਂਗ ਨਹੀਂ ਜੋ ਗਰੀਬਾਂ ਦਾ ਲਹੂ ਚੂਸ ਚੂਸ ਵੀ ਹਮੇਸ਼ਾਂ ਭੁਖੇ ਰਹਿੰਦੇ ਹਨ, ਜੇਹੜੀਆਂ ਭੋਲੀਆਂ ਭਾਲੀਆਂ ਤੇ ਨੌਜਵਾਨ ਜਿੰਦੜੀਆਂ ਨੂੰ ਤਬਾਹ ਕਰਕੇ ਵੀ ਖੁਸ਼ ਹੁੰਦੇ ਹਨ ਤੇ ਉਹਨਾਂ ਦੇ ਰੋਮ ਰੋਮ ਵਿਚੋਂ, ਨਸ ਨਸ ਵਿਚੋਂ ਉਹਨਾਂ ਬਦਇਖਲਾਕੀ, ਦੁਰਾਚਾਰੀ ਤੇ ਕਮੀਨਗੀ ਦੀ ਬੂ ਆਂਉਂਦੀ ਹੈ।' ਮੈਂ ਉਸ ਨੂੰ ਯਕੀਨ ਦਵਾਉਣ ਲਈ ਕਿਹਾ।

ਮੈਂ ਉਸ ਦੇ ਚਿਹਰੇ ਵਲ ਤਕਿਆ ਸ਼ਾਂਤੀ ਝਲਕਾਂ ਮਾਰ

-੧੦੩-