ਪੰਨਾ:ਨਵੀਨ ਚਿੱਠੀ ਪੱਤਰ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪)

ਕਾਂਡ ੨

ਚਿੱਠੀਪੱਤਰ ਤੇ ਡਾਕਖਾਨੇ

ਜਿਵੇਂ ਮੇਰੇ ਇਕ ਡਾਕਟਰ ਮਿੱਤਰ ਜਦੋਂ ਵੀ ਅਖਬਾਰਾਂ ਜਾਂ ਰਸਾਲਿਆਂ ਲਈ ਕੋਈ ਮਜ਼ਮੂਨ ਲਿਖਦੇ ਹਨ ਤਾਂ ਸਦਾ ਹੀ ਇਸ ਵਾਕ ਨਾਲ "From time immemorial" ਭਾਵ, 'ਪਹਿਲੇ ਵਕਤਾਂ ਤੋਂ' ਜਾਂ 'ਬਾਬੇ ਆਦਮ ਦੇ ਵੇਲੇ ਤੋਂ',ਨਾਲ ਅਰੰਭਦੇ ਹਨ, ਤਿਉਂਂ ਹੀ ਇਹ ਕਾਂਡ ਲਿਖਣ ਲੱਗਿਆਂ ਮੈਂ ਅਨੁਭਵ ਕਰ ਰਹੀ ਹਾਂ ਕਿ ਕਿਉਂ ਨਾ ਉਨ੍ਹਾਂ ਦਾ ਕਮਾਇਆ ਹੋਇਆ ਇਹ ਵਾਕ ਮੈਂ ਵੀ ਵਰਤ ਲਵਾਂ।

ਪਹਿਲਿਆਂ ਵਕਤਾਂ ਵਿਚ ਲਿਖਤ ਦਾ ਹੁਨਰ ਪ੍ਰਚੱਲਤ ਨਹੀਂ ਸੀ। ਪੁਸਤਕਾਂ ਤੇ ਵਡੇ ਵਡੇ ਗ੍ਰੰਥ ਲਿਖੇ ਤਾਂ ਜ਼ਰੂਰ ਜਾਂਦੇ ਸਨ, ਪਰ ਟਾਵੇਂ ਟਾਵੇਂ। ਸੋ ਇਸੇ ਕਾਰਣ ਚਿੱਠੀ-ਪੱਤ੍ਰ ਦੀ ਥਾਂ ਉਸ ਸਮੇਂ ਸੁਖ-ਸਨੇਹਾਂ ਨੇ ਮਲੀ ਰਖੀ ਜਿਉਂ ਜਿਉਂ ਸਮਾਂ ਬੀਤਦਾ ਗਿਆ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ਹਰ ਪਾਸੇ ਤਬਦੀਲੀ ਆਉਂਦੀ ਗਈ ਲਿਖਤ ਪਤ੍ਹਤ ਰਤਾ ਵਧੇਰੇ ਚਾਲੂ ਹੋ ਗਈ, ਪਰ ਤਾਂ ਵੀ ਚਿਠੀ-ਪੱਤ੍ਰ ਬਾਹਲਾ ਨਾ ਵਧਿਆ ਕਿਉਂ ਜੋ ਚਿੱਠੀਅ ਘੱਲਣ ਦਾ ਕੋਈ ਪ੍ਰਬੰਧ ਨਹੀਂ ਸੀ, ਬਿਨਾਂ ਉਸੇ ਸਾਧਨ ਦੇ ਕਿ ਜਿਨ੍ਹਾਂ ਰਾਹੀਂ ਅਗੇ ਸੁਖ ਸੁਨੇਹੇ ਭੇਜੇ ਜਾਂਦੇ ਸਨ ਹੁਣ ਚਿਠੀਆਂ ਘਲ ਦਿਤੀਆਂ ਜਾਂਦੀਆਂ। ਰਾਜੇ