ਪੰਨਾ:ਨਵੀਨ ਚਿੱਠੀ ਪੱਤਰ.pdf/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਂਡ ੧

ਸੁਖ ਸੁਨੇਹਾ

ਆਮ ਆਖਿਆ ਜਾਂਦਾ ਹੈ ਕਿ 'ਮਨੁਸ਼ ਇਕ ਭਾਈਚਾਰਕ ਜਨੌਰ ਹੈ' ਅਤੇ ਇਹ ਹੈ ਵੀ ਠੀਕ। ਜਦ ਅਸੀ ਇਸ ਦੁਨੀਆਂ ਦੀ ਰਚਨਾ ਦੇ ਅਰੰਭ ਵਲ ਝਾਕਦੇ ਹਾਂ ਤਾਂ ਪਤਾ ਲਗਦਾ ਹੈ ਕਿ ਮਨੁਸ਼ ਸਦਾ ਹੀ ਟੋਲਿਆਂ ਦੀ ਸ਼ਕਲ ਵਿਚ ਪਹਿਲਾਂ ਪਹਾੜਾਂ ਦੀਆਂ ਖੁੰਦਰਾਂ, ਫਿਰ ਘਾਹ ਘੂਹ ਦੀਆਂ ਝੁਗੀਆਂ ਵਿਚ ਰਹਿੰਦਾ ਚਲਾ ਆਇਆ ਹੈ ਤੇ ਸਹਿਜੇ ਸਹਿਜੇ ਉਨਤੀ ਕਰਦਾ ਗਿਆ। ਉਦੋਂ ਹਰ ਟੋਲਾ ਤੇ ਉਸਦੀ ਵਧਦੀ ਉਲਾਦ ਇਕੋ ਥਾਂ ਰਹਿੰਦੀ ਸੀ ਅਤੇ ਹਰ ਵੇਲੇ ਦਾ ਜੀਵਨ ਇੱਨਾ ਸਾਦਾ ਸੀ ਕਿ ਸਾਰੇ ਟੋਲੇ ਆਪਣੀ ਆਪਣੀ ਥਾਂ ਸੰਤੁਸ਼ਟ ਸਨ ਅਤੇ ਇਕ ਦੂਜੇ ਉਤੇ ਨਿਰ ਭਰ ਨਹੀਂ ਸਨ ।

ਕਹਿੰਦੇ ਹਨ,'ਦੁਨੀਆਂ ਉੱਨਤੀ ਦੀ ਸਿਖਰ ਵਲ ਅਮੁੱਕ ਚਾਲ ਨਾਲ ਟੁਰੀ ਜਾ ਰਹੀ ਹੈ।' ਇਸ ਮੰਨੀ-ਪ੍ਰਮੰਨੀ ਅਟੱਲ ਸਚਿਆਈ ਅਨੁਸਾਰ ਉਨ੍ਹਾਂ ਟੋਲਿਆਂ ਦੀਆਂ ਜੀਵਨਲੋੜਾਂ, ਗੁੰਝਲਾਂ ਤੇ ਝੰਬੋਲੇ ਸਮੇਂ ਦੇ ਬੀਤਣ ਨਾਲ ਵਧਦੇ ਗਏ। ਭਾਈਚਾਰਕ ਰਿਵਾਜਾਂ ਨੇ ਆਪਣਾ ਗੇੜ ਪੂਰਾ ਕਰਨ ਸੀ; ਗੁੰਝਲਾਂ ਪੈਂਦੀਆਂ ਗਈਆਂ। ਹੁਣ ਤਾਈਂ ਕਦੇ ਸੁਖ ਸੁਨੇਹਾ ਘਲਣ ਦੀ ਲੋੜ ਵੀ ਨਹੀਂ ਸੀ ਭਾਸੀ, ਕਿਉਂ ਜੋ ਸਾਰੇ ਇਕੋ ਥਾਂ ਰਹਿੰਦੇ ਸਨ। ਵਿਆਹ ਸ਼ਾਦੀਆਂ ਇਨ੍ਹਾਂ