ਪੰਨਾ:ਨਵੀਨ ਚਿੱਠੀ ਪੱਤਰ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)

ਪੂਰੀ ਮਿਲਵਰਤਣ ਮਿਲਨੀ ਚਾਹੀਦੀ ਹੈ। ਤੇਰਾ ਇਸਦਾ ਮੈਂਬਰ ਬਣਨਾ ਬੜਾ ਜ਼ਰੂਰੀ ਹੈ ਤੇ ਤੈਨੂੰ ਛੇਤੀ ਹੀ ਮੈਂਬਰ ਬਣ ਜਾਣਾ ਚਾਹੀਦਾ ਹੈ। ਮੈਂ ਚਿਰੋਕਣਾ ਚਾਹੁੰਦਾ ਸਾਂ ਕਿ ਤੈਨੂੰ ਇਸ ਦਾ ਮੈਂਬਰ ਬਣਨ ਲਈ ਆਖਾਂ, ਪਰ ਸਦਾ ਇਸ ਖਿਆਲ ਨੇ ਕਿ ਤੂੰ ਆਪ ਇਸ ਦੀ ਲੋੜ ਅਨੁਭਵ ਕਰਕੇ ਇਸ ਵਿਚ ਸ਼ਾਮਲ ਹੋਵੇਂ, ਮੈਨੂੰ ਆਖਣ ਤੋਂ ਰੋਕੀ ਰਖਿਆ, ਕਿਉਂ ਜੋ, ਮੈਨੂੰ ਇਸ ਗਲ ਵਿਚ ਵਿਸ਼ਵਾਸ਼ ਹੈ ਕਿ ਜਿਹੜੀ ਗੱਲ ਆਪ ਅਨੁਭਵ ਕਰਕੇ ਕੀਤੀ ਜਾਵੇ ਉਹ ਵਧੇਰੇ ਲਾਭਦਾਇਕ ਹੁੰਦੀ ਹੈ ਤੇ ਦੂਜੀ ਘਟ॥ ਨਿਰੋਲ ਮੈਂਬਰ ਬਣਨ ਨਾਲ ਸਰਕਾਰ ਨਰਾਜ਼ ਨਹੀਂ ਹੋ ਜਾਇਆ ਕਰਦੀ, ਇਹ ਮਨ-ਘੜਤ ਗੱਲਾਂ ਹੀ ਹੋਇਆ ਕਰਦੀਆਂ ਹਨ।
ਬਾਕੀ ਰਿਹਾ ਸਵਾਲ ਤੇਰਾ ਵਧ ਚੜ੍ਹਕੇ ਇਸ ਵਿਚ ਹਿੱਸਾ ਲੈਣ ਦਾ। ਉਸ ਸੰਬੰਧੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਜੇ ਤੂੰ ਨਵੀਂ ਨਵੀਂ ਕਾਲਜ ਗਈ ਹੈ ਤੇ ਤੇਰੇ ਆਪਣੇ ਲਿਖੇ ਅਨੁਸਾਰ ਤੂੰ ਸਭਾ ਦੇ ਨਿਯਮਾਂ ਆਦਿ ਤੋਂ ਵੀ ਚੰਗੀ ਤਰ੍ਹਾਂ ਜਾਣੂ ਨਹੀਂ ਹੋਈ। ਸੁ ਚਾਹੀਦਾ ਤਾਂ ਇਹ ਹੈ ਕਿ ਪਹਿਲਾਂ ਤੂੰ ਇਸਸਭਾ ਦੀ ਨਿਯਮਾਵਲੀ ਗਹੁ ਨਾਲ ਪੜ੍ਹ ਤੇ ਮੈਂਬਰ ਬਣ, ਉਸ ਤੋਂ ਉਪੰਤ ਹਿੱਸਾ ਲੈਣ ਲਈ ਤੈਨੂੰ ਕਾਹਲੀ ਤੋਂ ਕੰਮ ਨਹੀਂ ਲੈਣਾ ਚਾਹੀਦਾ। ਇਸ ਸਭਾ ਦੀਆਂ ਸਭ ਮੀਟਿੰਗਾਂ ਤੇ ਤੂੰ ਜਾਇਆ ਕਰ, ਇਸ ਦੀ ਹਰ ਕਾਰਵਾਈ ਤੇ ਤੂੰ ਵਿਚਾਰ ਕੀਤਾ ਕਰ ਅਤੇ ਇਸਦੇ ਵਿਚ,ਪਰ ਦੂਰ ਰਹਿੰਦਿਆਂ ਹੋਇਆਂ ਬਿਨਾਂ ਕਿਸੇ ਝੁਕਾਉ ਦੇ ਇਸ ਦੀਆਂ ਹਰਕਤਾਂ ਉਤੇ ਡੂੰਘੀ