ਪੰਨਾ:ਨਵੀਨ ਚਿੱਠੀ ਪੱਤਰ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੬)

ਅੰਤ ਐਮ.ਏ. ਵਿਚ ਕੇਵਲ ਇਕ ਮਜ਼ਮੂਨ ਰਹਿ ਜਾਂਦ ਹੈ; ਤਾਂ ਜੋ ਐਮ. ਏ. ਤਾਈਂ ਪਨ ਵਾਲਾ ਵਿਦਿਆਰਥੀ ਕਿਸੇ ਇਕ ਮਜ਼ਮੂਨ ਵਿਚ ਪ੍ਰਪੱਕ ਹੋਵੇ । ਇਹ ਕੁਝ ਦਸਣ ਤੋਂ ਮੇਰਾ ਭਾਵ ਇਨ੍ਹਾਂ ਗੱਲਾਂ ਨਾਲ ਸਹਿਮਤ ਜਾਂ ਅਸਹਿਮਤ ਹੋਣ ਦਾ ਨਹੀਂ। ਇਹ ਸਗੋਂ ਜੋ ਕੁਝ ਜਿਵੇਂ ਹੈ ਉਹੀ ਦਸਿਆ ਗਿਆ ਹੈ।

ਜਿਥੇ ਨਿਪੁੱਨਤਾ ਲਈ ਅਭਿਆਸ ਦੀ ਲੋੜ ਹੈ, ਉਥੇ ਅਭਿਆਸ ਲਈ ਕਈ ਇਕ ਲੋੜੀਦੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਚਿਠੀ ਪੱਤਰ ਕਰਨ ਲਈ ਹੇਠ ਦਿਤੀਆਂ ਕੁਝ ਗੱਲਾਂ ਲੋੜੀਦੀਆਂ ਹਨ:

੧.ਚਿਠੀ ਲਿਖਣ ਸਮੇਂ ਕਾਗਜ਼, ਕਲਮ, ਸਿਆਹੀ ਦਾ ਸਦਾ ਖਿਆਲ ਰਖੋ| ਹਰ ਚੀਜ਼ ਚੰਗੀ ਹੋਵੇ। ਭੈੜੇ ਕਾਗਜ਼ ਉਤੇ ਲਿਖੀ ਚਿਠੀ ਤੁਹਾਡੀ ਲਾ-ਪ੍ਰਵਾਹੀ ਪ੍ਰਗਟ ਕਰੇਗੀ। ਗੰਦੀ ਕਲਮ ਤੇ ਸਿਆਹੀ ਦੀ ਵਰਤੋਂ ਭੈੜੀਆਂ ਆਦਤਾਂ ਦੀ ਸੂਚਕ ਹੈ। ਪਿਨਸਲ ਨਾਲ ਚਿਠੀ ਲਿਖਣੀ ਚੰਗੀ ਨਹੀਂ ਹੁੰਦੀ,ਪਰ ਪੰਜਾਬੀ ਵਿਚ ਟਾਈਪ ਦੀ ਘਟ ਵਰਤੋਂ ਦੇ ਕਾਰਣ ਜਿਨ੍ਹਾਂ ਚਿਠੀਆਂ ਦੀਆਂ ਨਕਲਾਂ ਰੱਖਣੀਆਂ ਹੋਣ ਉਹ ਪਿਨਸਲ ਨਾਲ ਹੀ ਲਿਖਣੀਆਂ ਪੈਂਦੀਆਂ ਹਨ, ਜਿਵੇਂ ਕਈ ਪੰਜਾਬੀ ਫ਼ਰਮਾਂ ਕਰਦੀਆਂ ਹਨ| ਪਰ ਨਿਜੀ ਚਿਠੀਆਂ, ਜਿਨ੍ਹਾਂ ਦੀ ਨਕਲ ਰਖਣ ਦੀ ਲੋੜ ਨਹੀਂ ਪੈਂਦੀ, ਪਿਨਸਲ ਨਾਲ ਨਹੀਂ ਲਿਖਣੀਆਂ ਚਾਹੀਦੀਆਂ।

੨. ਸਦਾ ਸੋਹਣਾ ਲਿਖਣ ਦਾ ਜਤਨ ਕਰੋ। ਵਕਤ ਦੀ ਬਚਤ ਦਾ ਜ਼ਰੂਰ ਧਿਆਨ ਰਖੋ, ਪਰ ਇਸਦੇ ਇਹ ਅਰਥ