ਪੰਜਾਬੀ ਵਿਚ 'ਕਾਫ਼ੀ'
ਇਸ ਚੋਪਟ ਦੇ ਚੁਰਾਸੀ ਖ਼ਾਨੇ।
ਜੁਗ ਜੁਗ ਵਿਛੜੇ ਮਿਲ ਚੋਟਾਂ ਖਾਂਦੇ।
ਕੀ ਜਾਣਾਂ ਕੀ ਪਉਸੀ ਦਾ।
ਨਰਦ ਇਕੇਲੀ ਫਿਰ ਫਿਰ ਮਰਸੀ।
ਜੋ ਪਕ ਗਈ ਸੋ ਫਿਰ ਨਾ ਮਰਸੀ।
ਚੜ੍ਹਸੀ ਪਉਸੀ ਪੂਰਾ ਦਾ।
ਇਨ੍ਹਾਂ ਦੀ ਬੋਲੀ ਬਹੁਤ ਸਰਲ, ਸਾਫ਼ ਤੇ ਸਾਦੀ ਹੁੰਦੀ ਹੈ। ਤਸ਼ਬੀਹਾਂ ਆਮ ਵਰਤੋਂ
ਦਾਣੇ ਭੁਨਾਣ, ਚਰਖਾ ਕਤਣ, ਪਾਣੀ ਭਰਨ ਤੋਂ ਲਭੀਆਂ ਹੁੰਦੀਆਂ ਹਨ।ਕਾਫ਼ੀ ਦੀ ਉਸਾਰੀ ਅਤੇ ਸੂਫ਼ੀ ਖ਼ਿਆਲ ਦੀ ਤਰਤੀਬ ਤੇ ਤਰੱਕੀ, ਜੋ ਸੱਯਦ ਬੁਲ੍ਹੇ ਸ਼ਾਹ ਦੇ ਹੱਥੋਂ ਹੋਈ, ਉਸ ਦਾ ਕੋਈ ਅੰਤ ਨਹੀਂ। ਇਨ੍ਹਾਂ ਨੇ ਕਾਫ਼ੀ ਨੂੰ ਰਾਗ, ਬੋਲੀ ਦੀ ਵਿਸ਼ਾਲਤਾ ਅਤੇ ਰੱਬੀ ਇਸ਼ਕ ਨਾਲ ਭਰਪੂਰ ਕਰ ਕੇ ਇਤਨਾ ਹਰ-ਮਨ-ਪਿਆਰਾ ਬਣਾ ਦਿਤਾ ਕਿ ਉਸ ਵਕਤ ਤੋਂ ਲੈ ਕੇ ਹੁਣ ਤਕ ਇਨ੍ਹਾਂ ਦੀ ਰਚਨਾ ਹਿੰਦੂਆਂ ਮੁਸਲਮਾਣਾਂ ਦੀ ਜ਼ਬਾਨ ਤੇ ਚੜ੍ਹੀ ਆਉਂਦੀ ਹੈ।
ਬੁਲ੍ਹੇ ਸ਼ਾਹ ਕਸੂਰ ਦੇ ਨੇੜੇ ਪੰਡੋਕ ਜ਼ਿਲਾ ਲਾਹੌਰ ਵਿਚ ੧੬੮੦ ਵਿਚ ਪੈਦਾ ਹੋਏ। ਇਹ ਹੋਰ ਸੂਫ਼ੀਆਂ ਵਾਕਰ ਆਪਣੇ ਖ਼ਿਆਲਾਂ ਨੂੰ ਕੱਚੇ ਪਿਲੇ ਲੋਕਾਂ ਦੀ ਨਜ਼ਰ ਤੋਂ ਬਚਾਣ ਲਈ ਦੋਅਰਥੇ ਲਫ਼ਜ਼ਾਂ ਵਿਚ ਜ਼ਾਹਰ ਕਰਦੇ ਸਨ:
ਰਾਂਝੇ ਨੂੰ ਮੈਂ ਗਾਲੀਆਂ ਦੇਵਾਂ, ਮਨ ਵਿਚ ਕਰਾਂ ਦੁਆਈਂ।
ਮੈਂ ਤੇ ਰਾਂਝਾ ਇਕੋ, ਐਵੇਂ ਲੋਕਾਂ ਨੂੰ ਅਜ਼ਮਾਈਂ।
ਜਿਸ ਬੇਲੇ ਵਿਚ ਬੇਲੀ ਵੱਸੇ, ਉਸ ਦੀਆਂ ਲਵਾਂ ਬਲਾਈਂ।
ਬੁਲ੍ਹਾ ਸ਼ਹੁ ਨੂੰ ਪਾਸੇ ਛਡ ਕੇ ਜੰਗਲ ਵਲ ਨਾ ਜਾਈਂ।
ー੫੫ー