ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/130

ਇਹ ਸਫ਼ਾ ਪ੍ਰਮਾਣਿਤ ਹੈ

ਖਾਲਸਾ ਕਾਲਜ ਅੰਮ੍ਰਿਤਸਰ

ਪੰਜਾਬ ਦੇ ਲਾਟ ਸਰ ਜੇਮਜ਼ ਲਾਇਲ ਨੇ ਭੀ ੫ ਮਾਰਚ ੧੮੯੨ ਨੂੰ ਖਾਲਸਾ ਕਾਲਜ ਦੀ ਵਡੀ ਬਿਲਡਿੰਗ ਦੀ ਨੀਂਹ ਰਖਦਿਆਂ ਹੋਇਆਂ ਇਹੋ ਜਿਹਾ ਪ੍ਰਸੰਨਤਾ ਭਰਿਆ ਖਿਆਲ ਪਰਗਟ ਕੀਤਾ ਸੀ ਕਿ "ਪੰਜਾਬੀ ਫੌਜਾਂ ਨੇ ਜੋ ਹਿੰਦੁਸਤਾਨ, ਚੀਨ, ਅਫਰੀਕਾ, ਮਿਸਰ, ਅਤੇ ਕਾਬਲ ਦੀਆਂ ਮੁਹਿੰਮਾਂ ਜਿੱਤੀਆਂ ਹਨ, ਉਨ੍ਹਾਂ ਦਾ ਸਿਹਰਾ ਬਹੁਤ ਕਰਕੇ ਸਿੱਖਾਂ ਦੇ ਸਿਰ ਹੀ ਹੈ, ਅਤੇ ਸਰਕਾਰ ਬਰਤਾਨੀਆ ਉਨ੍ਹਾਂ ਦਾ ਬਹੁਤ ਹਸਾਨ ਮੰਨਦੀ ਹੈ।"

ਸਿਖ ਭੀ ਆਪਣੇ ਵਲੋਂ ਇਸ ਹਮਦਰਦੀ ਦੀ ਚੋਖੀ ਕਦਰ ਕਰਦੇ ਸਨ। ਜਦ ੨੨ ਅਕਤੂਬਰ ੧੮੯੩ ਨੂੰ ਖਾਲਸਾ ਕਾਲਜ ਸਕੂਲ ਦੀ ਅਰੰਭਕ ਰਸਮ ਅਦਾ ਕੀਤੀ ਗਈ ਤਾਂ ਕਾਲਜ ਦੇ ਸਕੱਤ੍ਰ ਸਾਹਿਬ ਨੇ ਕਾਲਜ ਕੌਂਸਲ ਦੇ ਅੰਗਰੇਜ਼ ਮਿੰਬਰਾਂ ਦੀ ਸਹਾਇਤਾ ਵਲ ਧਿਆਨ ਦੁਆਂਦਿਆਂ ਹੋਇਆਂ ਆਖਿਆ: "ਇਹ ਸਜਣ ਜਿਹੜੀ ਮਦਦ ਸਾਨੂੰ ਦੇ ਰਹੇ ਹਨ, ਉਹ ਨਰੋਲ ਉਪਕਾਰ ਤੇ ਮਿਤਰਤਾ ਵਾਲੀ ਹੈ, ਇਸ ਲਈ ਅਸੀਂ ਇਨ੍ਹਾਂ ਦੇ ਅਤੀ ਧਨਵਾਦੀ ਹਾਂ।"

ਕਾਲਜ ਦੇ ਬਣਾਣ ਅਤੇ ਪ੍ਰਬੰਧ ਕਰਨ ਵਿਚ ਕਰਨੈਲ ਹਾਲਰਾਇਡ (ਡਾਇਰੈਕਟਰ ਵਿਦਿਅਕ ਮਹਿਕਮੇ ਦਾ), ਮਿ: ਜੇ. ਸਾਈਮ (ਇਕ ਹੋਰ ਡੀ. ਪੀ. ਆਈ), ਸਰ ਵਿਲੀਅਮ ਰੈਟੀਗਨ (ਜਿਨ੍ਹਾਂ ਦੇ ਨਾਂ ਉਤੇ ਕਾਲਜ ਦੀ ਡਿਸਪੈਂਸਰੀ ਬਣੀ ਹੋਈ ਹੈ),ਮਿ: ਡਬਲਯੂ ਬੈੱਲ (ਪ੍ਰਿੰਸੀਪਲ ਗੁਰਮਿੰਟ ਕਾਲਜ), ਅਤੇ ਹੋਰ ਕਈ ਅੰਗ੍ਰੇਜ਼ ਅਫਸਰ ਸਿੱਖਾਂ ਦੇ ਨਾਲ ਮਿਲ ਕੇ ਕੰਮ ਕਰਦੇ ਸਨ। ਇਨ੍ਹਾਂ ਨੂੰ ਸਿਖਾਂ ਨੇ ਆਪਣੀ ਮਰਜ਼ੀ ਨਾਲ ਪ੍ਰਬੰਧ ਵਿਚ ਸ਼ਾਮਲ ਕੀਤਾ ਹੋਇਆ ਸੀ ਅਤੇ ਓਹ ਭੀ ਆਪਣਾ ਦਾਬਾ ਕਾਇਮ ਕਰਨ ਲਈ ਨਹੀਂ, ਸਗੋਂ ਨਰੋਲ ਮਦਦ ਦੇਣ ਲਈ ਸਿਖਾਂ ਨਾਲ ਮੋਢਾ ਡਾਹੁੰਦੇ ਸਨ।

ਪਹਿਲੇ ਪਹਿਲ ਖਿਆਲ ਸੀ ਕਿ ਕਾਲਜ ਲਹੌਰ ਵਿਚ ਬਣਾਇਆ

ー੧੨੭ー