ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/111

ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਮੁਹੰਮਦ ਮੀਰ ਤਕੀ ਦੀਆਂ ਮਸਨਵੀਆਂ ਅਤੇ ਆਜ਼ਾਦ, ਹਾਲੀ, ਤੇ ਨਜ਼ੀਰ ਦੀਆਂ ਰਚਨਾਵਾਂ ਦਸ ਰਹੀਆਂ ਹਨ ਕਿ ਉਰਦੂ ਦੇ ਕੌਮੀ ਜ਼ਬਾਨ ਬਣ ਜਾਣ ਦਾ ਚੋਖਾ ਮੌਕਾ ਹੈ। ਇਹ ਮੌਕਾ ਓਦੋਂ ਬਹੁਤ ਜ਼ਿਆਦਾ ਸੀ ਜਦੋਂ ਹਿੰਦੁਸਤਾਨ ਦੀਆਂ ਸੂਬਕ ਬੋਲੀਆਂ ਇਕ ਦੂਜੇ ਦੇ ਬਹੁਤ ਨੇੜੇ ਸਨ। ਹੁਣ ਤਾਂ ਅੰਗ੍ਰੇਜ਼ੀ ਨੇ ਵਿੱਚ ਪੈ ਕੇ ਇਨ੍ਹਾਂ ਨੂੰ ਇਕ ਦੂਜੀ ਤੋਂ ਬਹੁਤ ਦੂਰ ਸਿਟ ਦਿਤਾ ਹੈ, ਕਿਉਂਕਿ ਅੰਗ੍ਰੇਜ਼ੀ ਦਾ ਮੂਲਿਕ ਸੰਬੰਧ ਕਿਸੇ ਸਥਾਨਕ ਬੋਲੀ ਨਾਲ ਨਹੀਂ। ਜੇ ਇਸ ਦੀ ਥਾਂ ਕੋਈ ਹਿੰਦ ਦੀ ਆਪਣੀ ਬੋਲੀ ਕੇਂਦਰੀ ਥਾਂ ਮਲਦੀ, ਤਾਂ ਆਸ ਪਾਸ ਦੀਆਂ ਸਥਾਨਕ ਬੋਲੀਆਂ ਨਾਲ ਮੂਲਿਕ ਸਾਂਝ ਹੋਣ ਕਰਕੇ ਸਾਰਿਆਂ ਨੂੰ ਜੋੜੀ ਰਖਦੀ। ਪਰ ਅੰਗ੍ਰੇਜ਼ੀ ਓਪਰੀ ਹੋਣ ਕਰਕੇ ਸਾਰੀਆਂ ਪ੍ਰਾਂਤਕ ਬੋਲੀਆਂ ਨੂੰ ਨਖੇੜੀ ਰਖਦੀ ਹੈ। ਇਸੇ ਲਈ ਭਾਵੇਂ ਨਾਮਦੇਵ ਦੀ ਬੋਲੀ ਅਜੇ ਭੀ ਪੰਜਾਬ ਵਿਚ ਸਮਝ ਆ ਸਕਦੀ ਹੈ, ਪਰ ਪਟੇਲ ਦੀ ਮਰਾਠੀ ਸਾਡੇ ਮੁਹਾਵਰੇ ਤੋਂ ਬਹੁਤ ਦੂਰ ਜਾ ਪਈ ਹੈ। ਇਸੇ ਤਰ੍ਹਾਂ ਕਬੀਰ ਦੀ ਹਿੰਦੀ ਪੰਜਾਬੀ ਤੋਂ ਇੱਨੀ ਦੂਰ ਨਹੀਂ ਜਿੱਨੀ ਕਿ ਅਜਕਲ ਦੇ ਕਿਸੇ ਉੱਚ-ਕੋਟੀ ਦੇ ਹਿੰਦੀ ਲਿਖਾਰੀ ਦੀ। ਜ਼ਬਾਨ ਦੀ ਜੋ ਏਕਤਾ ਤਿੰਨ ਸੌ ਵਰ੍ਹੇ ਪਹਿਲਾਂ ਸੀ ਉਹ ਹੁਣ ਨਹੀਂ ਰਹੀ।

ਜ਼ਬਾਨ ਦੀ ਏਕਤਾ ਤੋਂ ਇਲਾਵਾ ਹਿੰਦੁਸਤਾਨ ਦੇ ਸਾਂਝੇ ਤੇ ਮਿਲਵੇਂ ਹੁਨਰ ਪੈਦਾ ਕਰਨ ਲਈ ਸਫਲ ਜਤਨ ਕੀਤਾ ਗਿਆ। ਬਾਬਰ ਤੇ ਹੁਮਾਯੂੰ ਆਪਣੇ ਕਲਾ-ਰਸ ਵਿਚ ਪਰਦੇਸੀ ਸਨ, ਪਰ ਅਕਬਰ ਦੇ ਦਿਲ ਵਿਚ, ਜਿਵੇਂ ਫ਼ਰਗੂਸਨ ਲਿਖਦਾ ਹੈ, ਹਿੰਦੂ ਹੁਨਰਾਂ ਲਈ ਓਨਾ ਹੀ ਪਿਆਰ ਸੀ ਜਿੱਨਾ ਕਿ ਮੁਸਲਮਾਣੀ ਹੁਨਰਾਂ ਨਾਲ। ਉਸ ਨੇ ਨਾ ਕੇਵਲ ਇਮਾਰਤੀ ਹੁਨਰ ਵਿਚ ਬਲਕਿ ਰਾਗ ਤੇ ਚਿਤਰਕਾਰੀ ਵਿਚ ਵੀ ਦੋਹਾਂ ਤਰਜ਼ਾਂ ਦੇ ਵਧੀਆ ਗੁਣਾਂ ਨੂੰ ਮਿਲਾ ਕੇ ਇਕ ਸਾਂਝੀ ਕੌਮੀ ਤਰਜ਼ ਕਢੀ, ਜੋ ਸਾਰੇ ਦੇਸ ਵਿਚ ਪ੍ਰਚਲਤ ਹੋ ਗਈ ਅਤੇ ਹੁਣ ਤਕ ਚਲੀ ਆਉਂਦੀ ਹੈ। ਸ਼ਖ਼ਸੀ ਉਪਾਸਨਾ ਵਿਚ ਯਕੀਨ ਰਖਣ ਵਾਲੇ ਹਿੰਦੂਆਂ ਦੇ ਮੰਦਰ ਨੋਕਦਾਰ

ー੧੦੮ー